ਚਾਰ ਰਾਜਾਂ – ਆਂਧਰਾ ਪ੍ਰਦੇਸ਼, ਓਡੀਸ਼ਾ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ 542 ਲੋਕ ਸਭਾ ਸੀਟਾਂ ਅਤੇ ਵਿਧਾਨ ਸਭਾ ਲਈ ਵੋਟਿੰਗ ਖਤਮ ਹੋ ਗਈ ਹੈ।
ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਆਂਧਰਾ ਪ੍ਰਦੇਸ਼ ਲਈ ਟੀਵੀ-5 ਤੇਲਗੂ ਨੇ ਭਵਿੱਖਬਾਣੀ ਕੀਤੀ ਹੈ ਕਿ ਭਾਜਪਾ, ਟੀਡੀਪੀ ਅਤੇ ਜਨ ਸੈਨਾ ਪਾਰਟੀ ਨੂੰ 161 ਸੀਟਾਂ ਮਿਲ ਸਕਦੀਆਂ ਹਨ । ਇਸ ਦੇ ਨਾਲ ਹੀ YSRCP ਨੂੰ 4 ਸੀਟਾਂ ਅਤੇ ਕਾਂਗਰਸ ਨੂੰ ਜ਼ੀਰੋ ਸੀਟਾਂ ਮਿਲ ਸਕਦੀਆਂ ਹਨ।
13 ਮਈ ਨੂੰ 175 ਸੀਟਾਂ ਵਾਲੀ ਆਂਧਰਾ ਪ੍ਰਦੇਸ਼ ਅਤੇ 147 ਸੀਟਾਂ ਵਾਲੀ ਓਡੀਸ਼ਾ ਵਿੱਚ ਚਾਰ ਪੜਾਵਾਂ – 13, 20, 25 ਅਤੇ 1 ਜੂਨ ਨੂੰ ਵੋਟਿੰਗ ਹੋਈ। ਦੋਵਾਂ ਰਾਜਾਂ ਵਿੱਚ 4 ਜੂਨ ਨੂੰ ਗਿਣਤੀ ਹੋਵੇਗੀ।
ਉੱਤਰ-ਪੂਰਬੀ ਰਾਜਾਂ- ਅਰੁਣਾਚਲ ਪ੍ਰਦੇਸ਼ ਦੀਆਂ 60 ਵਿਧਾਨ ਸਭਾ ਸੀਟਾਂ ਵਿੱਚੋਂ 50 ਅਤੇ ਸਿੱਕਮ ਦੀਆਂ 32 ਵਿਧਾਨ ਸਭਾ ਸੀਟਾਂ ਲਈ 19 ਅਪ੍ਰੈਲ ਨੂੰ ਵੋਟਿੰਗ ਹੋਈ ਸੀ। ਦੋਵਾਂ ਸੂਬਿਆਂ ਦੇ ਨਤੀਜੇ 2 ਜੂਨ ਨੂੰ ਆਉਣਗੇ।
----------- Advertisement -----------
Exit poll 2024 – ਆਂਧਰਾ ਪ੍ਰਦੇਸ਼, ਓਡੀਸ਼ਾ, ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਵੋਟਿੰਗ ਖਤਮ, ਜਾਣੋ ਕੀ ਰਹਿਣਗੇ ਨਤੀਜੇ
Published on
----------- Advertisement -----------
----------- Advertisement -----------