ਨਵੀਂ ਦਿੱਲੀ, 9 ਫਰਵਰੀ 2022 – ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਵਾਈਨ ਸੁਪਰਮਾਰਕੀਟਾਂ ਅਤੇ ਵਾਕ-ਇਨ ਸਟੋਰਾਂ ਨੂੰ ਵੇਚਣ ਦੇ ਫੈਸਲੇ ਦੇ ਖਿਲਾਫ ਮਹਾਰਾਸ਼ਟਰ ਸਰਕਾਰ ਦੇ ਖਿਲਾਫ 14 ਫਰਵਰੀ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦਾ ਐਲਾਨ ਕੀਤਾ ਹੈ।
ਇਸ ਤੋਂ ਪਹਿਲਾਂ, ਹਜ਼ਾਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਇੱਕ “ਯਾਦ-ਪੱਤਰ” ਲਿਖਿਆ ਸੀ ਕਿ ਉਹ ਰਾਜ ਦੀ ਨਵੀਂ ਵਾਈਨ ਨੀਤੀ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨਗੇ।
ਹਜ਼ਾਰੇ ਨੇ ਕਿਹਾ ਕਿ ਉਸਨੇ 3 ਫਰਵਰੀ ਨੂੰ ਮੁੱਖ ਮੰਤਰੀ ਨੂੰ ਵਾਈਨ ਨੀਤੀ ਦਾ ਵਿਰੋਧ ਕਰਨ ਲਈ ਪਹਿਲਾ ਪੱਤਰ ਭੇਜਿਆ ਸੀ ਪਰ ਕੋਈ ਜਵਾਬ ਨਹੀਂ ਮਿਲਿਆ। ” ਉਸ ਤੋਂ ਬਾਅਦ ਹਜ਼ਾਰੇ ਨੇ ਹੋਰ ਇੱਕ ਯਾਦ ਪੱਤਰ ਭੇਜਿਆ ਪਰ ਸੂਬਾ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਸੀ।
ਹਜ਼ਾਰੇ ਨੇ ਕਿਹਾ ਕੇ ਰਾਜ ਸਰਕਾਰ ਨੇ ਹਾਲ ਹੀ ਵਿੱਚ ਸੁਪਰਮਾਰਕੀਟਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਵਿੱਚ ਵਾਈਨ ਦੀ ਵਿਕਰੀ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ। “ਇਹ ਫੈਸਲਾ ਸੂਬੇ ਲਈ ਮੰਦਭਾਗਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖਤਰਨਾਕ ਹੋਵੇਗਾ। ਇਸ ਫੈਸਲੇ ਦਾ ਵਿਰੋਧ ਕਰਨ ਲਈ ਮੈਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ।












