ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਐਤਵਾਰ ਨੂੰ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤੀ ਖਿਡਾਰੀਆਂ ਨੇ ਮੈਡਲ ਮੁਕਾਬਲਿਆਂ ਦੇ ਪਹਿਲੇ ਹੀ ਦਿਨ ਤਿੰਨ ਚਾਂਦੀ ਅਤੇ ਦੋ ਕਾਂਸੀ ਸਮੇਤ ਕੁੱਲ ਪੰਜ ਤਗਮੇ ਜਿੱਤੇ। ਇਸ ਤੋਂ ਇਲਾਵਾ ਭਾਰਤੀ ਮਹਿਲਾ ਕ੍ਰਿਕਟ ਟੀਮ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਕੇ ਫਾਈਨਲ ‘ਚ ਪਹੁੰਚ ਗਈ ਹੈ। ਇਸ ਦਾ ਮਤਲਬ ਹੈ ਕਿ ਕ੍ਰਿਕਟ ‘ਚ ਵੀ ਮੈਡਲ ਪੱਕਾ ਹੋ ਗਿਆ ਹੈ।
ਐਤਵਾਰ ਨੂੰ ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਨੇ ਰੋਇੰਗ ਦੇ ਲਾਈਟ ਵੇਟ ਡਬਲਜ਼ ਸਕਲ ਵਿੱਚ ਭਾਰਤ ਲਈ ਪਹਿਲਾ ਤਮਗਾ ਜਿੱਤਿਆ। ਇਸ ਜੋੜੀ ਨੇ ਫਾਈਨਲ ਵਿੱਚ 6 ਮਿੰਟ 28.18 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।
ਮਹਿਲਾ ਟੀਮ ਨੇ 10 ਮੀਟਰ ਏਅਰ ਰਾਈਫਲ ‘ਚ ਭਾਰਤ ਨੂੰ ਦੂਜਾ ਤਮਗਾ ਦਿਵਾਇਆ। ਮੇਹੁਲੀ ਘੋਸ਼, ਰਮਿਤਾ ਅਤੇ ਆਸ਼ੀ ਚੋਕਸੀ ਨੇ ਚਾਂਦੀ ਦੇ ਤਗਮੇ ਜਿੱਤੇ। ਤਿੰਨਾਂ ਨੇ 1880.0 ਦਾ ਟੀਮ ਸਕੋਰ ਹਾਸਲ ਕੀਤਾ। ਰਮਿਤਾ ਨੇ 631.9 ਅੰਕ ਬਣਾਏ ਜਦਕਿ ਮੇਹੁਲੀ ਨੇ 630.8 ਅੰਕ ਬਣਾਏ। ਜਦੋਂ ਕਿ ਆਸ਼ੀ ਨੇ 623.3 ਅੰਕ ਹਾਸਲ ਕੀਤੇ।
ਬਾਬੂਲਾਲ ਯਾਦਵ ਅਤੇ ਲੇਖਰਾਮ ਨੇ ਜੋੜੀ ਰੋਇੰਗ ਮੁਕਾਬਲੇ ਵਿੱਚ ਭਾਰਤੀ ਟੀਮ ਲਈ ਤੀਜਾ ਤਗ਼ਮਾ ਜਿੱਤਿਆ। ਭਾਰਤੀ ਜੋੜੀ ਨੇ 6:50:41 ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਰੋਇੰਗ-8 ਈਵੈਂਟ ਵਿੱਚ ਚੌਥਾ ਤਮਗਾ ਜਿੱਤਿਆ। ਰੋਇੰਗ-8 ਵਿੱਚ ਨੀਰਜ, ਨਰੇਸ਼ ਕਲਵਾਨੀਆ, ਨਿਤੀਸ਼ ਕੁਮਾਰ, ਚਰਨਜੀਤ ਸਿੰਘ, ਜਸਵਿੰਦਰ ਸਿੰਘ, ਭੀਮ ਸਿੰਘ, ਪੁਨੀਤ ਕੁਮਾਰ, ਆਸ਼ੀਸ਼ ਅਤੇ ਧਨੰਜੇ ਉੱਤਮ ਪਾਂਡੇ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ।
ਰਮਿਤਾ ਨੇ 10 ਮੀਟਰ ਰਾਈਫਲ ‘ਚ ਕਾਂਸੀ ਦਾ ਤਗਮਾ ਜਿੱਤਿਆ। ਜਦਕਿ ਮੇਹੁਲੀ ਘੋਸ਼ ਚੌਥੇ ਸਥਾਨ ‘ਤੇ ਰਹੀ।
----------- Advertisement -----------
ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਜ਼ਬਰਦਸਤ ਸ਼ੁਰੂਆਤ, ਪਹਿਲੇ ਦਿਨ ਹੀ ਜਿੱਤੇ ਪੰਜ ਤਗਮੇ
Published on
----------- Advertisement -----------
----------- Advertisement -----------