ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਬੁੱਧਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਇਥੇ ਇੱਕ ਯਾਤਰੀ ਵੈਨ 100 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਵਿੱਚ ਸਵਾਰ 23 ਲੋਕਾਂ ਵਿੱਚੋ 22 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਬੁੱਧਵਾਰ ਸਵੇਰੇ ਵਾਪਰਿਆ ਜਦੋਂ ਵੈਨ ਕਰੀਬ 23 ਲੋਕਾਂ ਨੂੰ ਲੈ ਕੇ ਲੋਰਾਲਾਈ ਤੋਂ ਝੌਬ ਲਈ ਰਵਾਨਾ ਹੋਈ ਸੀ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਾਫ਼ਿਜ਼ ਮੁਹੰਮਦ ਕਾਸਿਮ ਨੇ ਦੱਸਿਆ ਕਿ ਵੈਨ ਅਖ਼ਤਰਜ਼ਈ ਨੇੜੇ ਪਹਾੜੀ ਦੀ ਚੋਟੀ ਤੋਂ ਡਿੱਗ ਗਈ।
ਰਾਹਤ ਅਤੇ ਬਚਾਅ ਟੀਮ ਨੇ ਦੱਸਿਆ ਕਿ ਹਾਦਸੇ ‘ਚ ਇਕ ਨਾਬਾਲਗ ਲੜਕਾ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਕਵੇਟਾ ਰੈਫਰ ਕਰ ਦਿੱਤਾ ਗਿਆ ਹੈ। ਸਾਰੇ ਮ੍ਰਿਤਕ ਯਾਤਰੀਆਂ ਦੀਆਂ ਲਾਸ਼ਾਂ ਨੂੰ ਕਿਲਾ ਸੈਫੁੱਲਾ ਜ਼ਿਲਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।
----------- Advertisement -----------
ਬਲੋਚਿਸਤਾਨ ‘ਚ ਵੱਡਾ ਹਾਦਸਾ, ਯਾਤਰੀ ਵੈਨ ਖੱਡ ‘ਚ ਡਿੱਗਣ ਨਾਲ 22 ਲੋਕਾਂ ਦੀ ਮੌਤ
Published on
----------- Advertisement -----------
----------- Advertisement -----------












