ਭੂਪੇਂਦਰ ਪਟੇਲ ਨੇ ਅੱਜ ਦੂਜੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਨੇ ਗਾਂਧੀਨਗਰ ਸਕੱਤਰੇਤ ਦੇ ਹੈਲੀਪੈਡ ਮੈਦਾਨ ‘ਤੇ ਦੁਪਹਿਰ 2 ਵਜੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਭੂਪੇਂਦਰ ਪਟੇਲ ਤੋਂ ਬਾਅਦ 16 ਮੰਤਰੀਆਂ ਨੇ ਵੀ ਸਹੁੰ ਚੁੱਕੀ।ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਕਈ ਕੇਂਦਰੀ ਮੰਤਰੀਆਂ ਅਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਸ਼ਾਮਲ ਹੋਏ।
ਭੂਪੇਂਦਰ ਪਟੇਲ ਦੇ ਸਾਰੇ ਮੰਤਰੀਆਂ ਦੇ ਨਾਂ ਹੇਠਾਂ ਦਿੱਤੇ ਗਏ ਹਨ-
- ਕਨੂਭਾਈ ਦੇਸਾਈ
- ਰਿਸ਼ੀਕੇਸ਼ ਪਟੇਲ
- ਰਾਘਵਜੀ ਪਟੇਲ
- ਬਲਵੰਤ ਸਿੰਘ ਰਾਜਪੂਤ
- ਭਾਨੂਬੇਨ ਬਾਬਰੀਆ
- ਕੁੰਵਰਜੀ ਬਾਵਾਲੀਆ
- ਅਈਅਰ ਮੂਲੂਭਾਈ ਬੇਰਾ
- ਕੁਬੇਰ ਡੰਡੋਰ
- ਹਰਸ਼ ਸੰਘਵੀ
- ਜਗਦੀਸ਼ ਪੰਚਾਲ
- ਬੱਚੂ ਖਬਰ
- ਪਰਸ਼ੋਤਮ ਸੋਲੰਕੀ
- ਮੁਕੇਸ਼ਭਾਈ ਪਟੇਲ
- ਪ੍ਰਫੁੱਲ ਪੰਸੇਰੀਆ
- ਭੀਖੂ ਸਿੰਘ ਜੀ ਪਰਮਾਰ
- ਕੁੰਵਰਜੀ ਹਲਪਤੀ












