ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਪੂਰੀ ਦੁਨੀਆ ਵਿੱਚ ਠੱਪ ਹੋ ਗਿਆ ਹੈ। ਇਸ ਤੋਂ ਇਲਾਵਾ ਇੰਸਟਾਗ੍ਰਾਮ ਅਤੇ ਯੂਟਿਊਬ ਦੀਆਂ ਸੇਵਾਵਾਂ ਵੀ ਬੰਦ ਹਨ। ਲੋਕ ਆਪਣੇ ਖਾਤਿਆਂ ਵਿੱਚ ਲੌਗਇਨ ਕਰਨ ਦੇ ਯੋਗ ਨਹੀਂ ਹਨ। ਯੂਜ਼ਰਸ ਲਗਾਤਾਰ ਪਰੇਸ਼ਾਨ ਹੋ ਰਹੇ ਹਨ। ਲੱਖਾਂ ਉਪਭੋਗਤਾਵਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਦੁਨੀਆ ਭਰ ਦੇ ਲੋਕ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ। ਹਜ਼ਾਰਾਂ ਲੋਕ ਟਵਿਟਰ ‘ਤੇ ਇਸ ਸਮੱਸਿਆ ਬਾਰੇ ਪੋਸਟ ਕਰ ਰਹੇ ਹਨ।
ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਇਕ ਵਾਰ ਫਿਰ ਡਾਊਨ ਹੋ ਗਏ ਹਨ ਅਤੇ ਯੂਜ਼ਰਸ ਨੂੰ ਆਪਣੇ ਅਕਾਊਂਟ ਲੌਗਇਨ ਕਰਨ ‘ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੇਸਬੁੱਕ ਦੀ ਵਰਤੋਂ ਕਰਦੇ ਸਮੇਂ ਯੂਜ਼ਰਸ ਦੇ ਅਕਾਊਂਟ ਆਟੋਮੈਟਿਕ ਹੀ ਲੌਗ ਆਊਟ ਹੋ ਜਾਂਦੇ ਹਨ ਅਤੇ ਉਹ ਲੌਗ ਇਨ ਨਹੀਂ ਕਰ ਪਾਉਂਦੇ ਹਨ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਸ਼ਲ ਮੀਡੀਆ ਪਲੇਟਫਾਰਮ ਡਾਊਨ ਹੋਇਆ ਹੋਵੇ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਇਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।












