October 3, 2026, 2:23 am
----------- Advertisement -----------
HomeNewsLatest Newsਰਾਮ ਰਹੀਮ ਨੂੰ ਵੱਡੀ ਰਾਹਤ: ਬੇਅਦਬੀ ਕੇਸਾਂ ਦੀ ਜਾਂਚ ਅਤੇ ਸੁਣਵਾਈ ਦੌਰਾਨ...

ਰਾਮ ਰਹੀਮ ਨੂੰ ਵੱਡੀ ਰਾਹਤ: ਬੇਅਦਬੀ ਕੇਸਾਂ ਦੀ ਜਾਂਚ ਅਤੇ ਸੁਣਵਾਈ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਪੇਸ਼ੀ

Published on

----------- Advertisement -----------

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਸਿਰਸਾ ਡੇਰਾ ਮੁਖੀ ਰਾਮ ਰਹੀਮ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ। ਇਸ ਦੇ ਨਾਲ ਹੀ ਇਸ ਫੈਸਲੇ ਨੇ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਹੈ। ਹਾਈਕੋਰਟ ਨੇ ਡੇਰਾ ਮੁਖੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸਪੱਸ਼ਟ ਕੀਤਾ ਕਿ ਬੇਅਦਬੀ ਨਾਲ ਸਬੰਧਤ ਤਿੰਨੋਂ ਮਾਮਲਿਆਂ ਦੀ ਜਾਂਚ ਅਤੇ ਸੁਣਵਾਈ ਦੌਰਾਨ ਰਾਮ ਰਹੀਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ।ਡੇਰਾ ਮੁਖੀ ਵਾਲੇ ਪਾਸੋਂ ਵਕੀਲ ਕਨਿਕਾ ਆਹੂਜਾ ਨੇ ਦਲੀਲਾਂ ਪੇਸ਼ ਕੀਤੀਆਂ।
ਦੱਸ ਦਈਏ ਕਿ ਡੇਰਾ ਮੁਖੀ ਨੇ ਮੰਗ ਕੀਤੀ ਸੀ ਕਿ ਬਾਜਾਖਾਨਾ ਥਾਣੇ ‘ਚ ਦਰਜ ਹੋਏ ਅਪਰਾਧਿਕ ਕੇਸ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਜਾਂਚ/ਮੁਕੱਦਮੇ ਲਈ ਪੇਸ਼ ਕੀਤਾ ਜਾਵੇ। ਉਸ ਦੀ ਜਾਨ ਨੂੰ ਖਤਰਾ ਦੇਖਦੇ ਹੋਏ ਇਹ ਹੁਕਮ ਦਿੱਤਾ ਜਾਵੇ। ਡੇਰਾ ਮੁਖੀ ਇਸ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਹੈ। ਦੱਸ ਦੇਈਏ ਕਿ ਰਾਮ ਰਹੀਮ ਸਾਧਵ ਯੌਨ ਸ਼ੋਸ਼ਣ, ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਅਤੇ ਬੇਅਦਬੀ ਦੇ ਮਾਮਲਿਆਂ ਵਿੱਚ ਕਾਰਵਾਈ ਚੱਲ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਾਜਾ ਵੜਿੰਗ ਨੇ ਸਚਿਨ ਪਾਇਲਟ ’ਤੇ ਕੱਸਿਆ ਤੰਜ, ‘ਚੰਨੀ ਦੀ ਜਿੱਤ ਹੋਈ ਹੈ’

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ...

ਰੂਪ ਕੌਰ ਸੰਧੂ ਦਾ ਵੱਡਾ ਖੁਲਾਸਾ, 9 ਅਕਤੂਬਰ ਨੂੰ ਸਬੂਤਾਂ ਸਮੇਤ ਜਥੇਦਾਰ ਕੋਲ ਪਹੁੰਚਣਗੇ

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕੁੱਝ ਦਿਨ ਪਹਿਲਾਂ ਪਾਰਟੀ ਵਿਚੋਂ ਬਰਖ਼ਾਸਤ ਕੀਤੀ ਗਈ ਬੀਬਾ ਰੂਪ...

ਮਸਕਟ ‘ਚ ਨੰਗਲ ਦੇ ਮੁੰਡੇ ਨੂੰ ਸੁਣਾਈ ਗਈ ਮੌਤ ਦੀ ਸਜ਼ਾ, ਮਾਂ ਨੇ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ

ਨੰਗਲ ਦੇ ਇੱਕ ਨੌਜਵਾਨ ਨੂੰ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ।...

ਮਹਾਰਾਸ਼ਟਰ ‘ਚ ਟਰੱਕ ਅਤੇ ਪਿਕਅੱਪ ਦੀ ਟੱਕਰ, 7 ਲੋਕਾਂ ਦੀ ਮੌਤ

ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿਚ ਅੱਜ ਸਮ੍ਰਿਧੀ ਹਾਈਵੇਅ 'ਤੇ ਭਿਆਨਤ ਸੜਕੀ ਹਾਦਸਾ ਵਾਪਰਿਆ। ਤੇਜ਼...

ਲਵਲੀ ਯੂਨੀਵਰਸਿਟੀ ’ਚ ਕੈਂਪਸ ਦੇ ਬਾਹਰ ਲੜਾਕੂ ਜਹਾਜ਼ ’ਤੇ ਚੜ੍ਹਨ ਵਾਲੇ ਨੌਜਵਾਨ ਦੀ ਹੋਈ ਪਛਾਣ

ਪੰਜਾਬ ਦੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹਿੰਸਾ ਦੌਰਾਨ ਕੈਂਪਸ ਦੇ ਬਾਹਰ...

ਕੁਲਯੁਗੀ ਪੁੱਤ ਨੇ ਮਾਂ ਦਾ ਕੀਤਾ ਕਤਲ, ਪੁੱਤ ਨੂੰ ਲਿੰਗ ਪਰਿਵਰਤਨ ਕਰਨ ਤੋਂ ਰੋਕਣ ਉੱਤੇ ਹੋਇਆ ਸੀ ਵਿਵਾਦ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਰਾਜੇਂਦਰ ਨਗਰ ਚੌਰਾਹੇ ਨੇੜੇ ਇੱਕ ਔਰਤ ਦਾ ਕਤਲ...

ਚਾਵਲਾ ਖ਼ਿਲਾਫ਼ ਬਲਾਤਕਾਰ ਕੇਸ ’ਚ ‘ਆਪ’ ਦਾ ਵੱਡਾ ਦਾਅਵਾ, ਕਥਿਤ ਆਡੀਓ ਨਾਲ ਚੁੱਕੇ ਸਵਾਲ

ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼...

  ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨੂੰ ਸੌਂਪਿਆ ਅਸਤੀਫ਼ਾ, ਕਿਹਾ- ਹੁਣ ਕੁਝ ਦਿਨ ਛੁੱਟੀ ਲੈਣੀ ਚਾਹੀਦੀ

ਪੰਜਾਬ ਚੋਣਾਂ ਤੋਂ ਲਗਭਗ ਤਿੰਨ ਮਹੀਨੇ ਪਹਿਲਾਂ, ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ...

ਕਲਯੁਗੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਕੀਤਾ ਕਤਲ, ਫੇਰ ਖੁਦਕੁਸ਼ੀ ਵਿਖਾਉਣ ਦੀ ਰਚੀ ਸਾਜ਼ਿਸ਼

ਬਠਿੰਡਾ ਵਿੱਚ ਇੱਕ ਔਰਤ ਨੇ ਆਪਣੇ ਨਾਜਾਇਜ਼ ਸਬੰਧਾਂ ਦਾ ਪਰਦਾਫਾਸ਼ ਹੋਣ ਤੋਂ ਬਾਅਦ ਆਪਣੇ...