ਕਈ ਵਾਰ ਅੰਧ-ਵਿਸ਼ਵਾਸ ਲੋਕਾਂ ‘ਤੇ ਇੰਨਾ ਹਾਵੀ ਹੋ ਜਾਂਦਾ ਹੈ ਕਿ ਸਹੀ-ਗ਼ਲਤ ਦੀ ਸਮਝ ਹੀ ਨਹੀਂ ਰਹਿੰਦੀ। ਕੁਝ ਲੋਕ ਅਜਿਹੇ ਵੀ ਹਨ ਜੋ ਅੰਧਵਿਸ਼ਵਾਸ ਦੇ ਖਿਲਾਫ ਜਾਗਰੂਕਤਾ ਫੈਲਾਉਂਦੇ ਹਨ। ਅਜਿਹਾ ਹੀ ਕੁਝ ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਕਲਿਆਣ ਕਸਬੇ ‘ਚ ਦੇਖਣ ਨੂੰ ਮਿਲਿਆ, ਜਦੋਂ ਇਕ ਨਿਵਾਸੀ ਨੇ ਸਮਾਜ ‘ਚ ਪ੍ਰਚਲਿਤ ਅੰਧ-ਵਿਸ਼ਵਾਸ ਖਿਲਾਫ ਸੰਦੇਸ਼ ਦੇਣ ਲਈ ਸ਼ਮਸ਼ਾਨਘਾਟ ‘ਚ ਆਪਣਾ ਜਨਮ ਦਿਨ ਮਨਾਇਆ। ਗੌਤਮ ਰਤਨ ਮੋਰੇ ਨਾਂ ਦਾ ਵਿਅਕਤੀ 19 ਨਵੰਬਰ ਨੂੰ 54 ਸਾਲ ਦਾ ਹੋ ਗਿਆ ਸੀ ਅਤੇ ਉਸ ਨੇ ਆਪਣਾ ਜਨਮ ਦਿਨ ਮਨਾਉਣ ਲਈ ਬੀਤੇ ਸ਼ਨੀਵਾਰ ਰਾਤ ਨੂੰ ਮਹਾਨੇ ਸ਼ਮਸ਼ਾਨਘਾਟ ‘ਚ ਸਮਾਰੋਹ ਦਾ ਆਯੋਜਨ ਕੀਤਾ ਸੀ।
ਸ਼ਮਸ਼ਾਨਘਾਟ ਵਿੱਚ ਗੌਤਮ ਨੇ ਮਹਿਮਾਨਾਂ ਲਈ ਬਿਰਯਾਨੀ ਦਾ ਆਰਡਰ ਦਿੱਤਾ ਅਤੇ ਕੇਕ ਕੱਟਿਆ। ਇਸ ਪਾਰਟੀ ਦਾ ਇਕ ਵੀਡੀਓ ਬੁੱਧਵਾਰ ਨੂੰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ। ਜਿਸ ‘ਚ ਲੋਕ ਜਨਮਦਿਨ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਨੇ ਜਨਮ ਦਿਨ ਦੇ ਮੌਕੇ ‘ਤੇ ਨਾ ਸਿਰਫ ਕੇਕ ਕੱਟਿਆ ਸਗੋਂ ਖਾਣ-ਪੀਣ ਦਾ ਵੀ ਇੰਤਜ਼ਾਮ ਕੀਤਾ। ਬਹੁਤ ਸਾਰੇ ਲੋਕਾਂ ਨੇ ਪ੍ਰੇਰਨਾ ਲੈ ਕੇ ਇਸ ਜਨਮ ਦਿਨ ਦਾ ਆਯੋਜਨ ਕਰਨ ਵਾਲੇ ਗੌਤਮ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਸਮਾਜ ਵਿੱਚ ਪ੍ਰਚੱਲਤ ਅਜਿਹੇ ਕਈ ਵਹਿਮਾਂ-ਭਰਮਾਂ ਦੇ ਸਾਹਮਣੇ ਖੜੇ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ, ਤਾਂ ਜੋ ਲੋਕ ਜਾਗਰੂਕ ਹੋ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੋਕਾਂ ਨੂੰ ਇਹ ਸੰਦੇਸ਼ ਵੀ ਦੇਣਾ ਚਾਹੁੰਦੇ ਹਨ ਕਿ ਸਾਡੇ ਸਮਾਜ ਵਿੱਚ ਫੈਲੇ ਭੂਤ-ਪ੍ਰੇਤ ਕੁਝ ਵੀ ਨਹੀਂ ਹਨ। ਸਾਨੂੰ ਸਿਰਫ਼ ਰੱਬ ‘ਤੇ ਭਰੋਸਾ ਰੱਖਣਾ ਚਾਹੀਦਾ ਹੈ। ਗੌਤਮ ਮੋਰ ਦੇ ਜਨਮ ਦਿਨ ‘ਤੇ ਕਈ ਮਹਿਮਾਨ ਮੌਜੂਦ ਸਨ, ਜਿਨ੍ਹਾਂ ‘ਚ ਸਿਰਫ ਪੁਰਸ਼ ਹੀ ਨਹੀਂ ਬਲਕਿ 40 ਔਰਤਾਂ ਅਤੇ ਬੱਚਿਆਂ ਸਮੇਤ 100 ਤੋਂ ਵੱਧ ਮਹਿਮਾਨ ਸ਼ਾਮਲ ਹੋਏ। ਜਨਮ ਦਿਨ ਮਨਾਉਣ ਲਈ ਜ਼ਿਆਦਾਤਰ ਲੋਕ ਸ਼ਮਸ਼ਾਨਘਾਟ ਪਹੁੰਚੇ।












