NCP ਵਰਕਰਾਂ ਵੱਲੋ ਭਾਜਪਾ ਦੇ ਬੁਲਾਰੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ । ਦੱਸ ਦਈਏ ਕਿ ਭਾਜਪਾ ਦੇ ਸੂਬਾ ਪੱਧਰੀ ਬੁਲਾਰੇ ਵਿਨਾਇਕ ਅੰਬੇਕਰ ਨੂੰ ਐਨਸੀਪੀ ਮੁਖੀ ਸ਼ਰਦ ਪਵਾਰ ਵਿਰੁੱਧ ਇਤਰਾਜ਼ਯੋਗ ਪੋਸਟ ਕਰਨ ਲਈ ਪਾਰਟੀ ਵਰਕਰਾਂ ਵੱਲੋਂ ਕੁੱਟਿਆ ਗਿਆ । ਮਹਾਰਾਸ਼ਟਰ ‘ਚ ਭਾਜਪਾ ਦੇ ਬੁਲਾਰੇ ਵਿਨਾਇਕ ਅੰਬੇਕਰ ਨੇ ਦੋਸ਼ ਲਗਾਇਆ ਹੈ ਕਿ ਕੁਝ ਲੋਕ ਉਨ੍ਹਾਂ ਦੇ ਦਫਤਰ ‘ਚ ਦਾਖਲ ਹੋਏ ਅਤੇ ਉਨ੍ਹਾਂ ਨੂੰ ਧਮਕੀਆਂ ਦੇਣ ਤੋਂ ਬਾਅਦ ਕੁੱਟਮਾਰ ਕੀਤੀ। ਅੰਬੇਕਰ ਦੀ ਸ਼ਿਕਾਇਤ ‘ਤੇ NCP ਦੇ 4 ਵਰਕਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਅੰਬੇਕਰ ਨੇ ਪੁਣੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ। ਇਸ ਵਿੱਚ ਉਸ ਨੇ ਦੋਸ਼ ਲਾਇਆ ਕਿ ਐਨਸੀਪੀ ਦੇ 20 ਵਰਕਰਾਂ ਨੇ ਉਸ ਦੇ ਦਫ਼ਤਰ ਵਿੱਚ ਉਸ ਦੀ ਕੁੱਟਮਾਰ ਕੀਤੀ। ਅੰਬੇਕਰ ਨੇ ਦੋਸ਼ ਲਾਇਆ ਕਿ ਐਨਸੀਪੀ ਦੇ ਸੰਸਦ ਮੈਂਬਰ ਗਿਰੀਸ਼ ਬਾਪਟ ਨੇ ਉਨ੍ਹਾਂ ਨੂੰ ਪਵਾਰ ਖ਼ਿਲਾਫ਼ ਪੋਸਟ ਲਈ ਮੁਆਫ਼ੀ ਮੰਗਣ ਲਈ ਕਿਹਾ।
ਦੱਸ ਦਈਏ ਕਿ ਜੋ ਵੀਡੀਓ ਸਾਹਮਣੇ ਆਈ ਹੈ, ਉਸ ‘ਚ ਕੁਝ ਲੋਕ ਭਾਜਪਾ ਨੇਤਾ ਵਿਨਾਇਕ ਅੰਬੇਕਰ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਹਨ। ਅੰਬੇਕਰ ਕੁਰਸੀ ‘ਤੇ ਬੈਠੇ ਹਨ ਅਤੇ ਆਪਣਾ ਫ਼ੋਨ ਦਿਖਾ ਕੇ ਕੁਝ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹੇ ਨੂੰ ਇਕ ਵਿਅਕਤੀ ਉਸ ਨੂੰ ਥੱਪੜ ਮਾਰ ਦਿੰਦਾ ਹੈ। ਉਹ ਐਨਸੀਪੀ ਦਾ ਵਰਕਰ ਦੱਸਿਆ ਜਾ ਰਿਹਾ ਹੈ। ਮਹਾਰਾਸ਼ਟਰ ਭਾਜਪਾ ਦੇ ਸੂਬਾ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਪਾਰਟੀ ਬੁਲਾਰੇ ਅੰਬੇਕਰ ‘ਤੇ ਹਮਲੇ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਪਾਟਿਲ ਨੇ ਥੱਪੜ ਮਾਰਨ ਦੀ ਵੀਡੀਓ ਵੀ ਪੋਸਟ ਕੀਤੀ ਹੈ। ਉਨ੍ਹਾਂ ਲਿਖਿਆ, ”ਮਹਾਰਾਸ਼ਟਰ ਪ੍ਰਦੇਸ਼ ਭਾਜਪਾ ਦੇ ਬੁਲਾਰੇ ਵਿਨਾਇਕ ਅੰਬੇਕਰ ‘ਤੇ ਐਨਸੀਪੀ ਦੇ ਗੁੰਡਿਆਂ ਨੇ ਹਮਲਾ ਕੀਤਾ ਹੈ ਅਤੇ ਮੈਂ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ।
----------- Advertisement -----------
ਪੁਣੇ ‘ਚ ਬੀਜੇਪੀ ਨੇਤਾ ਨਾਲ NCP ਵਰਕਰਾਂ ਨੇ ਕੀਤੀ ਕੁੱਟਮਾਰ
Published on
----------- Advertisement -----------
----------- Advertisement -----------