ਬਿਹਾਰ ਦੇ ਮੁਜ਼ੱਫਰਪੁਰ ‘ਚ ਵੀਰਵਾਰ ਨੂੰ ਬਾਗਮਤੀ ਨਦੀ ‘ਚ ਵੱਡਾ ਹਾਦਸਾ ਵਾਪਰ ਗਿਆ।ਇਥੇ ਸਕੂਲੀ ਬੱਚਿਆਂ ਨਾਲ ਭਰੀ ਇਕ ਕਿਸ਼ਤੀ ਨਦੀ ਵਿੱਚ ਡੁੱਬ ਗਈ। ਇਹ ਹਾਦਸਾ ਗਾਈਘਾਟ ਥਾਣਾ ਖੇਤਰ ਦੇ ਬੇਨਿਆਬਾਦ ਓਪੀ ਵਿੱਚ ਸਵੇਰੇ 9.30 ਵਜੇ ਵਾਪਰਿਆ। ਕਿਸ਼ਤੀ ਵਿੱਚ 30 ਤੋਂ ਵੱਧ ਬੱਚੇ ਸਵਾਰ ਸਨ। ਹੁਣ ਤੱਕ 20 ਬੱਚਿਆਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। 10 ਬੱਚੇ ਅਜੇ ਵੀ ਲਾਪਤਾ ਹਨ।
ਦੱਸੇ ਅਜੇ ਰਿਹਾ ਹੈ ਕਿ ਸਕੂਲ ਨਦੀ ਦੇ ਪਾਰ ਹੋਣ ਕਾਰਨ ਬੱਚੇ ਰੋਜ਼ਾਨਾ ਦੀ ਤਰ੍ਹਾਂ ਕਿਸ਼ਤੀ ਰਾਹੀਂ ਸਕੂਲ ਜਾਂਦੇ ਸਨ। ਫਿਰ ਅਚਾਨਕ ਨਦੀ ਦੇ ਤੇਜ਼ ਵਹਾਅ ਕਾਰਨ ਕਿਸ਼ਤੀ ਪਲਟ ਗਈ। SDRF ਦੀ ਟੀਮ ਗਾਈਘਾਟ ਅਤੇ ਬੇਨਿਆਬਾਦ ਪੁਲਿਸ ਦੇ ਨਾਲ ਮੌਕੇ ‘ਤੇ ਪਹੁੰਚ ਗਈ ਹੈ। ਬਚਾਅ ਕਾਰਜ ਜਾਰੀ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪਹੁੰਚੇ ਐਸ.ਡੀ.ਓ ਈਸਟ ਅਮਿਤ ਕੁਮਾਰ ਨੇ ਕਿਹਾ ਕਿ ਸਾਡਾ ਮੁੱਖ ਧਿਆਨ ਬੱਚਿਆਂ ਨੂੰ ਸੁਰੱਖਿਅਤ ਕੱਢਣ ‘ਤੇ ਹੈ। ਕਿੰਨੇ ਲੋਕ ਡੁੱਬ ਗਏ ਹਨ, ਇਸ ਬਾਰੇ ਅਜੇ ਕੋਈ ਸਪੱਸ਼ਟ ਅੰਕੜਾ ਨਹੀਂ ਹੈ। SDRF ਅਤੇ NDRF ਦੀਆਂ ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।
----------- Advertisement -----------
ਬਾਗਮਤੀ ਨਦੀ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਕਿਸ਼ਤੀ ਡੁੱਬੀ, ਬਚਾਅ ਕਾਰਜ ਜਾਰੀ
Published on
----------- Advertisement -----------
----------- Advertisement -----------












