August 1, 2026, 3:18 pm
----------- Advertisement -----------
HomeNewsBreaking Newsਦਿੱਲੀ-ਬਨਾਰਸ ਇੰਡੀਗੋ ਫਲਾਈਟ 'ਚ "ਬੰਬ" ਲਿਖਿਆ ਟਿਸ਼ੂ ਪੇਪਰ ਮਿਲਿਆ: ਤਲਾਸ਼ੀ 'ਚ ਕੁਝ...

ਦਿੱਲੀ-ਬਨਾਰਸ ਇੰਡੀਗੋ ਫਲਾਈਟ ‘ਚ “ਬੰਬ” ਲਿਖਿਆ ਟਿਸ਼ੂ ਪੇਪਰ ਮਿਲਿਆ: ਤਲਾਸ਼ੀ ‘ਚ ਕੁਝ ਨਹੀਂ ਮਿਲਿਆ

Published on

----------- Advertisement -----------
  • ਯਾਤਰੀ ਵਿੰਗ ‘ਤੇ ਪੈਦਲ ਚੱਲ ਕੇ ਐਮਰਜੈਂਸੀ ਗੇਟ ਤੋਂ ਬਾਹਰ ਨਿਕਲੇ

ਨਵੀਂ ਦਿੱਲੀ, 28 ਮਈ 2024 – ਮੰਗਲਵਾਰ ਸਵੇਰੇ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ‘ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਫਲਾਈਟ ਦਿੱਲੀ ਤੋਂ ਵਾਰਾਣਸੀ ਜਾ ਰਹੀ ਸੀ। ਮੰਗਲਵਾਰ ਸਵੇਰੇ ਟੇਕਆਫ ਤੋਂ ਪਹਿਲਾਂ ਦਿੱਲੀ ਏਅਰਪੋਰਟ ‘ਤੇ ਵਾਰਾਣਸੀ ਜਾ ਰਹੀ ਇੰਡੀਗੋ ਫਲਾਈਟ (6E2211) ‘ਚ ਇਕ ਟਿਸ਼ੂ ਪੇਪਰ ਮਿਲਿਆ, ਜਿਸ ‘ਚ ’30 ਮਿੰਟ ‘ਚ ਬੰਬ ਧਮਾਕਾ’ ਲਿਖਿਆ ਹੋਇਆ ਸੀ। ਇਸ ਨੂੰ ਧਮਕੀ ਦੀ ਸੰਭਾਵਨਾ ਮੰਨਿਆ ਗਿਆ ਸੀ। ਇਸ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ ਨੇ ਯਾਤਰੀਆਂ ਨੂੰ ਐਮਰਜੈਂਸੀ ਗੇਟ ਰਾਹੀਂ ਬਾਹਰ ਕੱਢਿਆ। ਕੁਝ ਯਾਤਰੀਆਂ ਨੂੰ ਵਿੰਗ ਰਾਹੀਂ ਜਹਾਜ਼ ਤੋਂ ਉਤਰਦੇ ਦੇਖਿਆ ਗਿਆ। ਫਲਾਈਟ ‘ਚ 176 ਯਾਤਰੀ ਸਵਾਰ ਸਨ।

ਕਿਊਆਰਟੀ ਅਤੇ ਬੰਬ ਨਿਰੋਧਕ ਟੀਮ ਨੂੰ ਦਿੱਲੀ ਹਵਾਈ ਅੱਡੇ ‘ਤੇ ਬੁਲਾਇਆ ਗਿਆ। ਜਹਾਜ਼ ਦੀ ਤਲਾਸ਼ੀ ਲਈ ਗਈ, ਪਰ ਅਧਿਕਾਰੀਆਂ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਇਲਟ ਨੂੰ ਸਵੇਰੇ 5.30 ਵਜੇ ਵਾਸ਼ਰੂਮ ਵਿੱਚ ਟਿਸ਼ੂ ਪੇਪਰ ਮਿਲਿਆ ਸੀ। ਟਿਸ਼ੂ ਪੇਪਰ ਵਾਸ਼ਰੂਮ ਤੱਕ ਕਿਵੇਂ ਪਹੁੰਚਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਮਹੀਨੇ ਭਾਵ 1 ਮਈ ਤੋਂ ਹੁਣ ਤੱਕ 28 ਦਿਨਾਂ ਵਿੱਚ ਹਵਾਈ ਅੱਡੇ, ਸਕੂਲ, ਹਸਪਤਾਲ ਸਮੇਤ ਬੰਬ ​​ਧਮਾਕੇ ਦੀ ਇਹ ਅੱਠਵੀਂ ਘਟਨਾ ਹੈ। ਇਸ ਤੋਂ ਪਹਿਲਾਂ 23 ਮਈ ਨੂੰ ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ‘ਚ ਬੰਬ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਸਾਰੀਆਂ ਧਮਕੀਆਂ ਝੂਠੀਆਂ ਨਿਕਲੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਰਤਾਰਪੁਰ ਲਾਂਘਾ: ਕੇਂਦਰ ਦੇ ਜਵਾਬ ਤੋਂ ਬਾਅਦ SGPC ਦਾ ਰੁਖ਼, ਧਾਮੀ ਬੋਲੇ- ਫੈਸਲਾ ਸਿੱਖ ਭਾਵਨਾਵਾਂ ਅਨੁਸਾਰ ਹੋਵੇ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਦੇ...

ਅਗਸਤ ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ

ਅੱਜ ਅਗਸਤ ਦੇ ਪਹਿਲੇ ਦਿਨ 19 ਕਿਲੋਗ੍ਰਾਮ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਸਸਤਾ ਹੋ ਗਿਆ...

ਫੁਟਬਾਲ ਜਗਤ ‘ਚ ਸੋਗ ਦੀ ਲਹਿਰ, ਵਰਲਡ ਕੱਪ ਜੇਤੂ ਫ੍ਰੇਂਕੋ ਬਾਰੇਸੀ ਦਾ ਹੋਇਆ ਦਿਹਾਂਤ

ਫੁੱਟਬਾਲ ਦੇ ਸਭ ਤੋਂ ਮਹਾਨ ਡਿਫੈਂਡਰਾਂ ਵਿੱਚੋਂ ਇੱਕ ਫ੍ਰੈਂਕੋ ਬਰੇਸੀ ਹੁਣ ਇਸ ਦੁਨੀਆ ਵਿਚ...

ਮਸ਼ਹੂਰ ਕਬੱਡੀ ਖਿਡਾਰੀ ਦੀ ਪਤਨੀ ਨੇ ਚੁੱਕਿਆ ਖੌਫਨਾਕ ਕਦਮ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ

ਹਰਿਆਣਾ ਦੇ ਰੋਹਤਕ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ਦੀ ਪਤਨੀ ਮੁਸਕਾਨ (23) ਨੇ...

40 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚੀ ਆਰਥਿਕ ਸਹਾਇਤਾ, CM ਮਾਨ ਨੇ ਜਾਰੀ ਕੀਤੀ ਯੋਜਨਾ’ ਦੀ ਕਿਸ਼ਤ

ਪੰਜਾਬ ਸਰਕਾਰ ਨੇ ਸ਼ਨੀਵਾਰ ਯਾਨੀ ਕਿ ਅੱਜ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬੇ...

• ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ:...

ਚੰਡੀਗੜ੍ਹ; 31 ਜੁਲਾਈ:ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਪੰਜਾਬ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

*ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ*:ਮਹਾਨ ਇਨਕਲਾਬੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ...

ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਨੂੰ ਮੁੜ ਚੁਣਨ ਦਾ ਮਨ ਬਣਾ ਚੁੱਕੇ ਹਨ, ਕਾਂਗਰਸ ਸਿਰਫ਼ ਆਪਸ ਵਿੱਚ ਹੀ ਲੜ ਰਹੀ ਹੈ: ਬਲਤੇਜ ਪੰਨੂ

*ਚੰਡੀਗੜ੍ਹ 31 ਜੁਲਾਈ,2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੰਜਾਬ...