ਨੇਪਾਲ 23ਅਗਸਤ 2023 – ਨੇਪਾਲ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਥੋਂ ਦੇ ਧਾਡਿੰਗ ਜਿਲ੍ਹੇ ਵਿੱਚ ਇੱਕ ਬੱਸ ਤ੍ਰਿਸ਼ੂਲੀ ਨਦੀ ਵਿਚ ਡਿੱਗ ਗਈ ਹੈ।
ਜਾਣਕਾਰੀ ਦਿੰਦਿਆ ਧਾਡਿੰਗ ਦੇ ਐਸਪੀ ਗੌਤਮ ਮਿਸ਼ਰਾ ਨੇ ਦਸਿਆ ਕਿ ਇਹ ਬੱਸ ਕਾਠਮਾਂਡੂ ਤੋਂ ਬੇਨੀ ਜਾ ਰਹੀ ਸੀ, ਓਦੋਂ ਹੀ ਧਾਡਿੰਗ ਜਿਲ੍ਹੇ ਦੀ ਤ੍ਰਿਸ਼ੂਲੀ ਨਦੀ ਵਿਚ ਡਿੱਗ ਗਈ। ਇਸ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 19 ਜਖਮੀ ਹੋ ਗਏ ਹਨ। ਓਹਨਾ ਨੇ ਦਸਿਆ ਕਿ ਅਜੇ ਵੀ ਭਾਲ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਬੱਸ ਸੜਕ ਤੋਂ ਫਿਸਲ ਗਈ ਅਤੇ ਗਜੂਰੀ ਝਰਨੇ ਨੇੜੇ ਤ੍ਰਿਸ਼ੂਲੀ ਨਦੀ ਵਿੱਚ ਜਾ ਡਿੱਗੀ।












