ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਵਿੱਚ ਰੂਸੀ ਦੂਤਾਵਾਸ ਦੇ ਗੇਟ ਨਾਲ ਬੁੱਧਵਾਰ ਸਵੇਰ ਇੱਕ ਕਾਰ ਟਕਰਾ ਗਈ। ਇਸ ਹਾਦਸੇ ਦੌਰਾਨ ਕਾਰ ਨੂੰ ਅੱਗ ਲੱਗ ਗਈ ਅਤੇ ਡਰਾਈਵਰ ਦੀ ਮੌਤ ਹੋ ਗਈ। ਬੁਖਾਰੇਸਟ ਪੁਲਿਸ ਦਾ ਕਹਿਣਾ ਹੈ ਕਿ ਕਾਰ ਬੁੱਧਵਾਰ ਸਵੇਰੇ 6 ਵਜੇ ਦੇ ਕਰੀਬ ਦੂਤਾਵਾਸ ਦੇ ਗੇਟ ਨਾਲ ਟਕਰਾ ਗਈ ਪਰ ਕੰਪਾਊਂਡ ਵਿਚ ਦਾਖਲ ਨਹੀਂ ਹੋ ਸਕੀ।
ਦੱਸ ਦਈਏ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾ ਲਿਆ ਗਿਆ ਪਰ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਲਾਂਕਿ ਇਹ ਮਹਿਜ਼ ਹਾਦਸਾ ਸੀ ਜਾਂ ਕਾਰ ਜਾਣਬੁੱਝ ਕੇ ਦੂਤਘਰ ਨਾਲ ਟਕਰਾ ਗਈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਤੇ ਉਧਰ ਯੂਕਰੇਨੀ ਹਵਾਈ ਸੈਨਾ ਨੇ ਦਾਅਵਾ ਕੀਤਾ ਕਿ ਰੂਸੀ ਫੌਜ ਬੇਲਾਰੂਸ ਤੋਂ ਮਿਜ਼ਾਈਲਾਂ ਦਾਗ ਰਹੀ ਹੈ । ਹਵਾਈ ਸੈਨਾ ਨੇ ਕਿਹਾ- ਰੂਸੀ ਫੌਜ ਨੇ ਹੁਣ ਬੇਲਾਰੂਸ ਨੂੰ ਆਪਣਾ ਲਾਂਚ ਪੈਡ ਬਣਾ ਲਿਆ ਹੈ। ਉਥੋਂ ਯੂਕਰੇਨ ‘ਤੇ ਮਿਜ਼ਾਈਲ ਹਮਲਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਯੂਕਰੇਨ ਨੇ ਅੱਠ ਰੂਸੀ ਕਰੂਜ਼ ਮਿਜ਼ਾਈਲਾਂ ਨੂੰ ਨਸ਼ਟ ਕਰਨ ਦਾ ਵੀ ਦਾਅਵਾ ਕੀਤਾ ਹੈ।
----------- Advertisement -----------
ਬੁਖਾਰੇਸਟ ਵਿੱਚ ਰੂਸੀ ਦੂਤਾਵਾਸ ਦੇ ਗੇਟ ਨਾਲ ਟਕਰਾਈ ਕਾਰ, ਡਰਾਈਵਰ ਦੀ ਮੌਤ
Published on
----------- Advertisement -----------
----------- Advertisement -----------












