ਸੀਬੀਆਈ ਦੀ ਟੀਮ ਨੇ ਪੱਛਮੀ ਬੰਗਾਲ ਅਤੇ ਸਿੱਕਮ ‘ਚ ਕਰੀਬ 50 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਕੋਲਕਾਤਾ, ਦਾਰਜੀਲਿੰਗ ਅਤੇ ਸਿਲੀਗੁੜੀ ਵਿੱਚ ਕਾਰਵਾਈ ਹੋਈ। ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਪਾਸਪੋਰਟ ਜਾਰੀ ਕਰਨ ਦੇ ਦੋਸ਼ ‘ਚ ਸਰਕਾਰੀ ਅਧਿਕਾਰੀਆਂ ਸਣੇ 24 ਲੋਕਾਂ ‘ਤੇ ਦੋਸ਼ ਆਇਦ ਕੀਤੇ ਗਏ ਹਨ। ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਗੰਗਟੋਕ ਵਿੱਚ ਸੀਬੀਆਈ ਅਧਿਕਾਰੀ ਨੇ ਕਿਹਾ ਕਿ ਐਫਆਈਆਰ ਵਿੱਚ 16 ਅਧਿਕਾਰੀਆਂ ਸਣੇ 24 ਲੋਕਾਂ ਦੇ ਨਾਮ ਹਨ, ਜੋ ਕਥਿਤ ਤੌਰ ‘ਤੇ ਰਿਸ਼ਵਤ ਲੈ ਰਹੇ ਸਨ ਅਤੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ ‘ਤੇ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਾਸਪੋਰਟ ਜਾਰੀ ਨਹੀਂ ਕਰ ਰਹੇ ਸਨ।
ਜਾਂਚ ਏਜੰਸੀ ਨੇ ਗੰਗਟੋਕ ਪਾਸਪੋਰਟ ਸੇਵਾ ਕੇਂਦਰ ਦੇ ਸੀਨੀਅਰ ਸੁਪਰਡੈਂਟ ਗੌਤਮ ਕੁਮਾਰ ਸਾਹਾ ਨੂੰ ਇੱਕ ਹੋਟਲ ਏਜੰਟ ਸਮੇਤ ਹਿਰਾਸਤ ਵਿੱਚ ਲਿਆ ਹੈ। ਏਜੰਸੀ ਨੇ ਸਾਹਾ ਕੋਲੋਂ 1 ਲੱਖ 90 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ।