ਚੰਡੀਗੜ੍ਹ 'ਚ ਬਲਟਾਣਾ ਦੇ ਹਰਮਿਲਾਪ ਨਗਰ ਫੇਜ਼-1 'ਚ ਬੁੱਧਵਾਰ ਰਾਤ ਤਿੰਨ ਅਣਪਛਾਤੇ ਬਦਮਾਸ਼ਾਂ ਵੱਲੋਂ ਇੱਕ ਘਰ 'ਤੇ 8-10 ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਘਟਨਾ 'ਚ ਘਰ 'ਚ ਮੌਜੂਦ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਪਰ ਗੋਲੀਆਂ ਚੱਲਣ ਕਾਰਨ ਪੂਰੀ ਕਲੋਨੀ 'ਚ ਦਹਿਸ਼ਤ ਫੈਲ ਗਈ। ਇਹ ਸਾਰੀ ਘਟਨਾ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਘਰ ਦੇ ਮਾਲਕ ਵਕੀਲ ਅਦਿੱਤਿਆ ਵੱਲੋਂ ਇਸ ਘਟਨਾ ਦਾ ਇਲਜ਼ਾਮ ਆਪਣੀ ਮੰਗੇਤਰ ਤੇ ਲਗਾਇਆ ਗਿਆ ਹੈ, ਉਸ ਵੱਲੋਂ ਉਸ ਦੇ ਘਰ 'ਤੇ ਗੋਲੀਆਂ ਚਲਵਾਈਆਂ ਗਈਆਂ ਹਨ। ਉਕਤ ਘਟਨਾ ਤੋਂ ਬਾਅਦ ਪੀੜਤ ਵਕੀਲ ਪਰਿਵਾਰ ਨੇ ਲੜਕੀ ਵਾਲਿਆਂ 'ਤੇ ਕੇਸ ਦਰਜ ਕਰਵਾਇਆ ਹੈ। ਅਦਿੱਤਿਆ ਨੇ ਕਿਹਾ ਕਿ ਜ਼ੀਰਕਪੁਰ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਅਪਰਾਧੀਆਂ ਨੂੰ ਏਨਾ ਹੌਸਲਾ ਮਿਲਿਆ ਕਿ ਉਨ੍ਹਾਂ ਨੇ ਘਰ ’ਤੇ ਗੋਲੀਆਂ ਚਲਾ ਦਿੱਤੀਆਂ। ਅਦਿੱਤਿਆ ਨੇ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੀ.ਸੀ.ਟੀ.ਵੀ.ਫੁਟੇਜ 'ਚ ਸ਼ਨਾਖਤ ਹੋਣ ਦੇ ਬਾਵਜੂਦ ਪੰਜਾਬ ਪੁਲਸ ਨੇ ਇਸ ਮਾਮਲੇ 'ਚ ਨਾ ਤਾਂ ਕੋਈ ਗ੍ਰਿਫਤਾਰੀ ਕੀਤੀ ਹੈ ਅਤੇ ਨਾ ਹੀ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕੋਈ ਸੁਰੱਖਿਆ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਲੜਕਾ-ਲੜਕੀ ਦੇ ਪਰਿਵਾਰਾਂ 'ਚ ਝਗੜਾ ਚਲ ਰਿਹਾ ਹੈ ਦੋਵਾਂ ਪਰਿਵਾਰਾਂ ਵਿੱਚ ਝਗੜਾ ਇੰਨਾ ਵੱਧ ਗਿਆ ਹੈ ਕਿ ਦੋਵਾਂ ਨੇ ਇਕ-ਦੂਜੇ 'ਤੇ ਕਰਾਸ ਕੇਸ ਦਰਜ ਕਰਵਾ ਦਿੱਤਾ ਹੈ। ਜਿਸ 'ਚ ਲੜਕੇ ਆਦਿੱਤਿਆ ਅਤੇ ਉਸਦੇ ਪਿਤਾ ਖਿਲਾਫ ਕਾਲਕਾ 'ਚ ਲੜਕੀ ਦੇ ਘਰ 'ਚ ਦਾਖਲ ਹੋ ਕੇ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
----------- Advertisement -----------
ਮੰਗਣੀ ਤੋੜਨ ਤੋਂ ਬਾਅਦ ਕੁੜੀ ‘ਤੇ ਲੱਗੇ ਗੋਲੀਆਂ ਚਲਵਾਉਣ ਦੇ ਇਲਜ਼ਾਮ, ਪਰਚਾ ਦਰਜ
Published on
----------- Advertisement -----------
----------- Advertisement -----------












