ਚੰਦਰਯਾਨ-3 ਦੇ ਚੰਦਰਮਾ ਦੇ ਆਰਬਿਟ ਵਿੱਚ ਦਾਖਲ ਹੋਣ ਤੋਂ ਇੱਕ ਦਿਨ ਬਾਅਦ ਇਸਰੋ ਨੇ ਐਤਵਾਰ ਨੂੰ ਇੱਕ ਵੀਡੀਓ ਜਾਰੀ ਕੀਤਾ। ਇਸ ਵੀਡੀਓ ‘ਚ ਚੰਦਰਯਾਨ-3 ਤੋਂ ਲਈਆਂ ਗਈਆਂ ਚੰਦ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ। ਪੁਲਾੜ ਏਜੰਸੀ ਨੇ ਵੀਡੀਓ ਦੇ ਨਾਲ ਲਿਖਿਆ ਕਿ ” ‘ਚੰਦਰਯਾਨ-3’ ਮਿਸ਼ਨ ਤੋਂ ਚੰਦਰਮਾ ਦਾ ਨਜ਼ਾਰਾ, ਜਦੋਂ ਇਸ ਨੂੰ 5 ਅਗਸਤ ਨੂੰ ਚੰਦਰਮਾ ਦੇ ਪੰਧ ਵਿੱਚ ਸਥਾਪਿਤ ਕੀਤਾ ਜਾ ਰਿਹਾ ਸੀ।”
ਵੀਡੀਓ ਰਾਹੀਂ ਜਾਰੀ ਕੀਤੀਆਂ ਗਈਆਂ ਤਸਵੀਰਾਂ ‘ਚ ਚੰਦ ਨੂੰ ਨੀਲੇ-ਹਰੇ ਰੰਗ ‘ਚ ਦਿਖਾਇਆ ਗਿਆ ਹੈ। ਚੰਦਰਮਾ ‘ਤੇ ਕਈ ਟੋਏ ਵੀ ਨਜ਼ਰ ਆਏ। ਐਤਵਾਰ ਦੇਰ ਰਾਤ ਨੂੰ ਇੱਕ ਦੂਜੇ ਵੱਡੇ ਮਨੁਵਰ ਤੋਂ ਕੁਝ ਘੰਟੇ ਪਹਿਲਾਂ ਵੀਡੀਓ ਜਾਰੀ ਕੀਤਾ ਗਿਆ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 4 ਜੁਲਾਈ ਨੂੰ ਤੇਜ਼ ਰਫਤਾਰ ਵਾਲੇ ਚੰਦਰਯਾਨ-3 ਨੇ ਧਰਤੀ ਅਤੇ ਚੰਦਰਮਾ ਵਿਚਕਾਰ ਦੋ ਤਿਹਾਈ ਤੋਂ ਜ਼ਿਆਦਾ ਦੂਰੀ ਤੈਅ ਕੀਤੀ ਸੀ। ਇੱਕ ਦਿਨ ਬਾਅਦ ਯਾਨੀ 5 ਅਗਸਤ ਨੂੰ ਇਹ ਚੰਦਰਮਾ ਦੇ ਪੰਧ ਵਿੱਚ ਦਾਖਲ ਹੋਇਆ। ਚੰਦਰਯਾਨ-3 ਨੂੰ 14 ਜੁਲਾਈ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ।
----------- Advertisement -----------
‘ਚੰਦਰਯਾਨ-3’ ਨੇ ਚੰਦਰਮਾ ਦੀ ਪਹਿਲੀ ਤਸਵੀਰ ਭੇਜੀ, ਇਸਰੋ ਵੱਲੋਂ ਵੀਡੀਓ ਵੀ ਜਾਰੀ
Published on
----------- Advertisement -----------
----------- Advertisement -----------












