ਬਰਡ ਫਲੂ ਦੇ ਮਾਮਲੇ ਹੁਣ ਤੱਕ ਸਿਰਫ ਪੰਛੀਆਂ, ਮੁਰਗੀਆਂ ਅਤੇ ਜਾਨਵਰਾਂ ਵਿੱਚ ਹੀ ਸਾਹਮਣੇ ਆ ਰਹੇ ਸਨ, ਪਰ ਚੀਨ ਵਿੱਚ ਮਨੁੱਖਾਂ ਵਿੱਚ ਇਸ ਦੀ ਲਾਗ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਹੇਨਾਨ ਪ੍ਰਾਂਤ ਵਿੱਚ ਇੱਕ ਚਾਰ ਸਾਲ ਦੇ ਬੱਚੇ ‘ਚ ਇਸ ਮਾਮਲੇ ਦੀ ਪੁਸ਼ਟੀ ਹੋਈ ਹੈ ।
ਚੀਨ ਵਿੱਚ ਮਨੁੱਖਾਂ ਵਿੱਚ ਅਜਿਹੀ ਲਾਗ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਚੀਨ ਦੇ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਇਹ ਕਿਹਾ ਗਿਆ ਹੈ ਕਿ ਦੂਜੇ ਲੋਕਾਂ ਵਿੱਚ ਇਸ ਲਾਗ ਦੇ ਫੈਲਣ ਦਾ ਜੋਖਮ ਘੱਟ ਹੈ। ਮਾਹਿਰਾਂ ਅਨੁਸਾਰ ਘੋੜਿਆਂ, ਕੁੱਤਿਆਂ, ਪੰਛੀਆਂ ਵਿੱਚ ਹੁਣ ਤੱਕ H3N8 ਸਟ੍ਰੇਨ ਪਾਇਆ ਜਾਂਦਾ ਸੀ। ਪਰ ਹੁਣ ਤੱਕ ਮਨੁੱਖਾਂ ਵਿੱਚ ਇਸ ਰੂਪ ਦੇ ਪਾਏ ਜਾਣ ਦੀ ਕੋਈ ਖ਼ਬਰ ਨਹੀਂ ਸੀ।
ਜਾਣਕਾਰੀ ਮੁਤਾਬਕ ਹੇਨਾਨ ਸੂਬੇ ‘ਚ ਚਾਰ ਸਾਲ ਦੇ ਬੱਚੇ ‘ਚ ਕੁਝ ਦਿਨ ਪਹਿਲਾ ਬੁਖਾਰ ਅਤੇ ਹੋਰ ਲੱਛਣਾਂ ਦੀ ਪੁਸ਼ਟੀ ਹੋਈ ਸੀ। ਬਾਅਦ ਦੀ ਜਾਂਚ ਨੇ ਇਸ ਵਿੱਚ ਬਰਡ ਫਲੂ ਦੇ H3N8 ਸਟ੍ਰੇਨ ਦੀ ਪੁਸ਼ਟੀ ਕੀਤੀ ਹੈ। ਰਾਸ਼ਟਰੀ ਸਿਹਤ ਕਮਿਸ਼ਨ ਵੱਲੋਂ ਦੱਸਿਆ ਗਿਆ ਹੈ ਕਿ ਲੜਕੇ ਦੇ ਸੰਪਰਕ ਵਿੱਚ ਆਏ ਲੋਕਾਂ ਵਿੱਚ ਇਨਫੈਕਸ਼ਨ ਨਹੀਂ ਪਾਈ ਗਈ ਹੈ। ਜਾਂਚ ‘ਚ ਪਤਾ ਲੱਗਾ ਕਿ ਚਾਰ ਸਾਲਾ ਲੜਕਾ ਘਰ ‘ਚ ਮੁਰਗੀਆਂ ਅਤੇ ਪੰਛੀਆਂ ਦੇ ਸੰਪਰਕ ਵਿਚ ਸੀ।
----------- Advertisement -----------
ਚੀਨ ‘ਚ ਚਾਰ ਸਾਲਾਂ ਬੱਚਾ ਬਰਡ ਫਲੂ ਨਾਲ ਸੰਕਰਮਿਤ
Published on
----------- Advertisement -----------
----------- Advertisement -----------












