ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੁੱਧਵਾਰ ਨੂੰ ਅਯੁੱਧਿਆ ‘ਚ ਲਤਾ ਮੰਗੇਸ਼ਕਰ ਚੌਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਸੈਰ ਸਪਾਟਾ ਮੰਤਰੀ ਜੀ ਕਿਸ਼ਨ ਰੈੱਡੀ ਸਮੇਤ ਕਈ ਮੰਤਰੀ ਅਤੇ ਆਗੂ ਮੌਜੂਦ ਸਨ। ਉਦਘਾਟਨ ਸਮਾਰੋਹ ਵਿੱਚ ਲਤਾ ਮੰਗੇਸ਼ਕਰ ਦੇ ਭਤੀਜੇ ਅਤੇ ਨੂੰਹ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪਣਾ ਵੀਡੀਓ ਸੰਦੇਸ਼ ਦੇਣਗੇ।
ਦੱਸ ਦਈਏ ਕੀ ਅੱਜ ਲਤਾ ਮੰਗੇਸ਼ਕਰ ਦਾ 93ਵਾਂ ਜਨਮਦਿਨ ਹੈ। ਚੌਕ ਦੇ ਉਦਘਾਟਨ ਤੋਂ ਪਹਿਲਾਂ ਲਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਬਾਅਦ ਲਤਾ ਦੇ ਭਤੀਜੇ ਆਦਿਨਾਥ ਮੰਗੇਸ਼ਕਰ ਅਤੇ ਨੂੰਹ ਕ੍ਰਿਸ਼ਨਾ ਮੰਗੇਸ਼ਕਰ ਦਾ ਸਵਾਗਤ ਕੀਤਾ ਗਿਆ। ਲਤਾ ਵੱਲੋਂ ਗਾਏ ਗਏ ਭਜਨਾਂ ਨੂੰ ਮਹਾਰਾਸ਼ਟਰ ਦੀ ਗਾਇਕਾ ਸਾਵਨੀ ਰਵਿੰਦਰਾ ਨੇ ਪੇਸ਼ ਕੀਤਾ। ਲਤਾ ਮੰਗੇਸ਼ਕਰ ਚੌਕ ਦੇ ਨਿਰਮਾਣ ਨੂੰ ਦਰਸਾਉਣ ਲਈ ਇੱਕ ਲਘੂ ਫਿਲਮ ਵੀ ਦਿਖਾਈ ਜਾਵੇਗੀ। ਕਰੀਬ 8.50 ਕਰੋੜ ਦੀ ਲਾਗਤ ਨਾਲ ਇਸ ਨੂੰ 30 ਦਿਨਾਂ ਵਿੱਚ ਬਣਾਇਆ ਗਿਆ ਹੈ।

ਲਤਾ ਮੰਗੇਸ਼ਕਰ ਚੌਕ ਦੀ ਖਾਸੀਅਤ
8.50 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਲਤਾ ਮੰਗੇਸ਼ਕਰ ਚੌਕ
ਸਮ੍ਰਿਤੀ ਚੌਕ ‘ਤੇ ਲਤਾ ਮੰਗੇਸ਼ਕਰ ਦੇ ਭਜਨ ਗੂੰਜਣਗੇ
ਮਾਂ ਸ਼ਾਰਦਾ ਦੀ ‘ਵੀਨਾ’ ਚੌਕ ਦੀ ਪਛਾਣ ਹੋਵੇਗੀ
ਵੀਨਾ ਦੀ ਲੰਬਾਈ 10.8 ਮੀਟਰ ਅਤੇ ਉਚਾਈ 12 ਮੀਟਰ ਹੈ
14 ਟਨ ਵਜ਼ਨ ਵਾਲੀ ਵੀਣਾ ਬਣਾਉਣ ‘ਚ ਲੱਗੇ 70 ਲੋਕ
ਇੱਕ ਮਹੀਨੇ ਵਿੱਚ ਕਾਂਸੀ ਅਤੇ ਸਟੇਨਲੈਸ ਸਟੀਲ ਤੋਂ ਬਣਾਈ ਗਈ ਵੀਨਾ
ਪਦਮ ਐਵਾਰਡੀ ਰਾਮ ਸੁਤਾਰ ਨੇ ਵੀਨਾ ਨੂੰ ਡਿਜ਼ਾਈਨ ਕੀਤਾ
ਵੀਨਾ ਦੇ ਨਾਲ-ਨਾਲ ਹੋਰ ਕਲਾਸੀਕਲ ਯੰਤਰ ਵੀ ਪ੍ਰਦਰਸ਼ਿਤ ਕੀਤੇ
ਲਤਾ ਦੇ ਜੀਵਨ ਅਤੇ ਸ਼ਖਸੀਅਤ ਨੂੰ ਚੌਕ ਵਿੱਚ ਦਰਸਾਇਆ ਗਿਆ











