ਦਿੱਲੀ ਵਿੱਚ ਕਾਂਗਰਸ ਵਰਕਰਾਂ ਨੇ ਆਮ ਆਦਮੀ ਪਾਰਟੀ (ਆਪ) ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਾਂਗਰਸ ਵਰਕਰਾਂ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਅਸਤੀਫੇ ਦੀ ਮੰਗ ਕੀਤੀ।

ਦੱਸ ਦਈਏ ਕਿ ਦਿੱਲੀ ਦੇ ਆਬਕਾਰੀ ਘੁਟਾਲੇ ‘ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸਮੇਤ 7 ਸੂਬਿਆਂ ‘ਚ 21 ਥਾਵਾਂ ‘ਤੇ ਚੱਲ ਰਹੀ ਸੀਬੀਆਈ ਦੀ ਛਾਪੇਮਾਰੀ ਦੇਰ ਸ਼ਾਮ ਖਤਮ ਹੋ ਗਈ। ਇਹ ਛਾਪੇਮਾਰੀ ਕਰੀਬ 12 ਘੰਟੇ ਚੱਲੀ। ਜਾਂਚ ਏਜੰਸੀ ਦੇ ਅਧਿਕਾਰੀ ਸ਼ੁੱਕਰਵਾਰ ਸਵੇਰੇ 8.30 ਵਜੇ ਸਿਸੋਦੀਆ ਦੇ ਘਰ ਪਹੁੰਚ ਗਏ ਸਨ।
ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਵੀ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਦੀ ਆਬਕਾਰੀ ਸਕੀਮ ਸਭ ਤੋਂ ਵਧੀਆ ਸਕੀਮ ਹੈ। ਦੇਸ਼ ਵਿੱਚ ਇਹ ਇੱਕ ਮਿਸਾਲ ਹੋ ਸਕਦੀ ਹੈ। ਕੱਲ੍ਹ ਮੇਰੇ ਘਰ ਸੀਬੀਆਈ ਦਾ ਛਾਪਾ ਪਿਆ ਸੀ। ਸਾਰੇ ਅਫਸਰ ਚੰਗੇ ਸਨ। ਸਾਰਿਆਂ ਦਾ ਵਿਹਾਰ ਬਹੁਤ ਵਧੀਆ ਸੀ। ਮੈਂ ਉਨ੍ਹਾਂ ਤੋਂ ਪਰੇਸ਼ਾਨ ਨਹੀਂ ਸੀ। ਦੋ ਚਾਰ ਦਿਨਾਂ ਵਿੱਚ ਉਹ ਮੈਨੂੰ ਗ੍ਰਿਫ਼ਤਾਰ ਕਰ ਲੈਣਗੇ, ਜੇਲ੍ਹ ਵਿੱਚ ਪਾ ਦੇਣਗੇ।












