ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 702 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ ਵਿੱਚ ਮਾਮੂਲੀ ਵਾਧਾ ਹੋਇਆ ਹੈ। ਪਿਛਲੇ ਦਿਨ ਤੋਂ, ਐਕਟਿਵ ਕੇਸ ਵਧ ਕੇ 4,097 ਹੋ ਗਏ ਹਨ।
ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਛੇ ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚ ਮਹਾਰਾਸ਼ਟਰ ਵਿੱਚ ਦੋ ਅਤੇ ਦਿੱਲੀ, ਕਰਨਾਟਕ, ਕੇਰਲ ਅਤੇ ਪੱਛਮੀ ਬੰਗਾਲ ਵਿੱਚ ਇੱਕ-ਇੱਕ ਮੌਤ ਸ਼ਾਮਲ ਹੈ। ਇਸ ਦੇ ਨਾਲ, ਭਾਰਤ ਵਿੱਚ ਜਨਵਰੀ 2020 ਤੋਂ ਹੁਣ ਤੱਕ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 4,50,10,944 ਹੋ ਗਈ ਹੈ। ਇਸ ਤੋਂ ਇਲਾਵਾ ਦੇਸ਼ ‘ਚ ਹੁਣ ਤੱਕ 5,33,346 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ ਵਿੱਚ ਕੋਵਿਡ-19 ਦੇ ਸਬ ਵੈਰੀਐਂਟ JN.1 ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਜੇਐਨ.1, ਜੋ ਕਿ ਓਮੀਕਰੋਨ ਦਾ ਸਬ-ਵੇਰੀਐਂਟ ਹੈ, ਦਾ ਪਹਿਲਾ ਮਾਮਲਾ ਦਿੱਲੀ ਵਿੱਚ ਸਾਹਮਣੇ ਆਇਆ ਹੈ। ਦੱਸਿਆ ਗਿਆ ਕਿ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਤਿੰਨ ਨਮੂਨਿਆਂ ਵਿੱਚੋਂ ਇੱਕ ਜੇਐਨ.1 ਅਤੇ ਦੋ ਓਮੀਕਰੋਨ ਹਨ।
----------- Advertisement -----------
24 ਘੰਟਿਆਂ ‘ਚ ਕੋਰੋਨਾ ਕਾਰਨ 6 ਮੌ+ਤਾਂ, 700 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ
Published on
----------- Advertisement -----------
----------- Advertisement -----------