ਭਾਰਤ ਸਰਕਾਰ ਨੇ ਪਹਿਲੀ ਕੋਰੋਨਾ ਦੀ ਨੋਜ਼ਲ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੈਦਰਾਬਾਦ ਸਥਿਤ ਭਾਰਤ ਬਾਇਓਟੈਕ, ਜੋ ਕੋਵੈਕਸੀਨ ਦਾ ਨਿਰਮਾਣ ਕਰਦੀ ਹੈ, ਨੇ ਇਸਨੂੰ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ (ਡਬਲਯੂਯੂਐਸਐਮ) ਦੇ ਸਹਿਯੋਗ ਨਾਲ ਵਿਕਸਤ ਕੀਤਾ ਹੈ। ਭਾਰਤ ਬਾਇਓਟੈਕ ਦੀ ਨੱਕ ਦੁਆਰਾ ਲਈ ਜਾਣ ਇਹ ਵੈਕਸੀਨ ਬੂਸਟਰ ਡੋਜ਼ ਦੇ ਤੌਰ ‘ਤੇ ਲਗਾਈ ਜਾ ਸਕਦੀ ਹੈ। ਸਭ ਤੋਂ ਪਹਿਲਾਂ ਇਸ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲਬਧ ਕਰਵਾਇਆ ਜਾਵੇਗਾ। ਅਧਿਕਾਰਤ ਸੂਤਰਾਂ ਮੁਤਾਬਕ ਇਸ ਨੂੰ ਅੱਜ ਤੋਂ ਹੀ ਕੋਰੋਨਾ ਟੀਕਾਕਰਨ ਪ੍ਰੋਗਰਾਮ ‘ਚ ਸ਼ਾਮਲ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ, ਕੋਰਬਾਵੈਕਸ ਨੂੰ ਬੂਸਟਰ ਖੁਰਾਕ ਵਜੋਂ ਮਨਜ਼ੂਰੀ ਦਿੱਤੀ ਗਈ ਹੈ।
ਭਾਰਤ ਬਾਇਓਟੈਕ ਦੇ ਇਸ ਇੰਟਰਨੋਜ਼ਲ ਵੈਕਸੀਨ ਦਾ ਨਾਂ iNCOVACC ਰੱਖਿਆ ਹੈ। ਇਸਨੂੰ ਨੱਕ ਰਾਹੀਂ ਸਰੀਰ ਤੱਕ ਪਹੁੰਚਾਇਆ ਜਾਵੇਗਾ। ਇਸਦੀ ਖਾਸ ਗੱਲ ਇਹ ਹੈ ਕਿ ਇਹ ਸਰੀਰ ਵਿੱਚ ਦਾਖਲ ਹੁੰਦੇ ਹੀ ਕੋਰੋਨਾ ਦੇ ਸੰਕਰਮਣ ਅਤੇ ਸੰਚਾਰਨ ਦੋਵਾਂ ਨੂੰ ਰੋਕਦਾ ਹੈ।
----------- Advertisement -----------
ਵਧਦੇ ਕੋਰੋਨਾ ਸੰਕਰਮਣ ਵਿਚਕਾਰ ਵੱਡਾ ਫੈਸਲਾ,ਪਹਿਲੀ ਨੋਜ਼ਲ ਵੈਕਸੀਨ ਨੂੰ ਸਰਕਾਰ ਨੇ ਦਿੱਤੀ ਮਨਜ਼ੂਰੀ
Published on
----------- Advertisement -----------
----------- Advertisement -----------












