ਜੰਮੂ-ਊਧਮਪੁਰ ਹਾਈਵੇਅ ‘ਤੇ ਬੁੱਧਵਾਰ ਨੂੰ ਇੱਕ ਟਰੱਕ ਅਤੇ ਸੀਆਰਪੀਐਫ ਦੀ ਗੱਡੀ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਚਾਰ ਜਵਾਨ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
ਜਾਣਕਾਰੀ ਮੁਤਾਬਿਕ ਇਹ ਜਵਾਨ ਸੀਆਰਪੀਐਫ ਦੀ 137ਵੀਂ ਬਟਾਲੀਅਨ ਦੇ ਹਨ। ਉਹ ਕਵਿੱਕ ਰਿਸਪਾਂਸ ਟੀਮ ਦੀ ਗੱਡੀ ਵਿੱਚ ਗਸ਼ਤ ਕਰ ਰਹੇ ਸਨ ਤਾਂ ਇੱਕ ਟਰੱਕ ਨੇ ਉਨ੍ਹਾਂ ਦੀ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਫਿਲਹਾਲ ਉਨ੍ਹਾਂ ਦਾ ਕਟੜਾ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਸ ਨੇ ਇਸ ਮਾਮਲੇ ‘ਚ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
----------- Advertisement -----------
ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਸੜਕ ਹਾਦਸੇ ‘ਚ CRPF ਦੇ 4 ਜਵਾਨ ਜ਼ਖਮੀ
Published on
----------- Advertisement -----------
----------- Advertisement -----------












