October 12, 2026, 10:10 am
----------- Advertisement -----------
HomeNewsBreaking NewsCyclone Biporjoy -ਅੱਜ ਸ਼ਾਮ ਕੱਛ ਦੇ ਜਖਾਊ 'ਚ ਜ਼ਮੀਨ ਨਾਲ ਟਕਰਾਉਣ ਦੀ...

Cyclone Biporjoy -ਅੱਜ ਸ਼ਾਮ ਕੱਛ ਦੇ ਜਖਾਊ ‘ਚ ਜ਼ਮੀਨ ਨਾਲ ਟਕਰਾਉਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਦਿੱਤੀ ਭਾਰੀ ਤਬਾਹੀ ਦੀ ਚਿਤਾਵਨੀ

Published on

----------- Advertisement -----------

ਨਵੀਂ ਦਿੱਲੀ, 15 ਜੂਨ, ਗੁਜਰਾਤ ਦੇ ਤੱਟਾਂ ਵੱਲ ਵਧ ਰਹੇ ਚੱਕਰਵਾਤੀ ਤੂਫ਼ਾਨ ਬਿਪਰਜੋਏ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ। ਅੱਜ ਸ਼ਾਮ 4 ਤੋਂ 8 ਵਜੇ ਦਰਮਿਆਨ ਕੱਛ ਦੇ ਜਖਾਊ ‘ਚ ਜ਼ਮੀਨ ਨਾਲ ਟਕਰਾਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਸ ਕਾਰਨ ਭਾਰੀ ਤਬਾਹੀ ਦੀ ਚਿਤਾਵਨੀ ਦਿੱਤੀ ਹੈ। ਗੁਜਰਾਤ ਦੇ ਰਾਹਤ ਕਮਿਸ਼ਨਰ ਆਲੋਕ ਪਾਂਡੇ ਨੇ ਕਿਹਾ ਕਿ ਤੱਟੀ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਬੁੱਧਵਾਰ ਸਵੇਰ ਤੱਕ ਪੂਰੀ ਕਰ ਲਈ ਗਈ ਸੀ। 74,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਅੱਠ ਤੱਟਵਰਤੀ ਜ਼ਿਲ੍ਹਿਆਂ ਵਿੱਚ ਕੁੱਲ 74,345 ਲੋਕਾਂ ਨੂੰ ਅਸਥਾਈ ਪਨਾਹਗਾਹਾਂ ਵਿੱਚ ਲਿਜਾਇਆ ਗਿਆ। ਇਕੱਲੇ ਕੱਛ ਜ਼ਿਲ੍ਹੇ ‘ਚ ਕਰੀਬ 34,300 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਇਸ ਤੋਂ ਬਾਅਦ ਜਾਮਨਗਰ ‘ਚ 10,000, ਮੋਰਬੀ ‘ਚ 9,243, ਰਾਜਕੋਟ ‘ਚ 6,089, ਦੇਵਭੂਮੀ ਦਵਾਰਕਾ ‘ਚ 5,035, ਜੂਨਾਗੜ੍ਹ ‘ਚ 4,604, ਪੋਰਬੰਦਰ ‘ਚ 3,469 ਅਤੇ ਗਿਰ ਸੋਮਨਾਥ ‘ਚ 1,605 ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾ ਦਿੱਤਾ ਗਿਆ ਹੈ।ਪਾਕਿਸਤਾਨ ਵਿੱਚ ਵੀ ਚੱਕਰਵਾਤ ਬਿਪਰਜਾਏ ਦਾ ਲਗਾਤਾਰ ਡਰ ਬਣਿਆ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਚੱਕਰਵਾਤ ਬਿਪਰਜੋਏ ਅੱਜ ਸਿੰਧ ਦੇ ਕੇਟੀ ਬੰਦਰ ਨਾਲ ਟਕਰਾਏਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੈਨੇਡਾ ਦੀ ਜੂਨੀਅਰ ਹਾਕੀ ਟੀਮ ’ਚ ਛਾਏ ਪੰਜਾਬੀ ਗੱਭਰੂ

ਕੈਨੇਡਾ ਦੀ ਪ੍ਰਮੁੱਖ ਹਾਕੀ ਸੰਸਥਾ ਫੀਲਡ ਹਾਕੀ ਕੈਨੇਡਾ ਵਲੋਂ ਮਲੇਸ਼ੀਆ ਦੇ ਸ਼ਹਿਰ ਜੋਹੋਰ ਵਿਖੇ...

ਤੇਜ਼ ਬਾਰਿਸ਼ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾਈਆਂ

ਅਚਨਚੇਤ ਅੱਜ ਦੇ ਮੌਸਮ ਦੇ ਬਦਲਾਅ ਦੌਰਾਨ ਹੋ ਰਹੀ ਤੇਜ਼ ਬਾਰਿਸ਼ ਵਿਚ ਕਿਸਾਨਾਂ ਦੀਆਂ...

ਬੰਗਲਾ ਸਾਹਿਬ ’ਚ ਜੁੱਤਿਆਂ ਸਣੇ ਦਾਖਲ ਹੋਈ ਦਿੱਲੀ ਪੁਲਿਸ? ਸੰਧਵਾਂ ਨੇ ਚੁੱਕੇ ਸਵਾਲ

ਨਵੀਂ ਦਿੱਲੀ / ਚੰਡੀਗੜ੍ਹ10 ਅਕਤੂਬਰ ਆਮ ਆਦਮੀ ਪਾਰਟੀ (ਆਪ) ਨੇ ਵੋਟਾਂ ਦੀ ਚੋਰੀ ਖ਼ਿਲਾਫ਼ ਰੋਸ...

ਚੰਡੀਗੜ੍ਹ ’ਚ ‘ਵੋਟ ਚੋਰੋ, ਕੁਰਸੀ ਛੱਡੋ’ ਦੇ ਨਾਅਰੇ, ਮਨੀਸ਼ ਸਿਸੋਦੀਆ ਤੇ ਹਰਪਾਲ ਚੀਮਾ ਹਿਰਾਸਤ ’ਚ

ਚੰਡੀਗੜ੍ਹ 10 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਵੋਟ ਚੋਰੀ ਦੇ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਫੈਸਲਾਕੁੰਨ ਪੜਾਅ ’ਤੇ ਲਿਜਾਂਦਿਆਂ ਬਾਈਕ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ

*ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 10 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਤਿਹਾਸਕ...

 ਸੀਜੇਪੀ ਦੀ ਹਮਾਇਤ ’ਚ ਪ੍ਰਦਰਸ਼ਨ ਕਰ ਰਹੇ ‘ਆਪ’ ਆਗੂਆਂ ਨੂੰ ਪੁਲੀਸ ਨੇ ਹਿਰਾਸਤ ’ਚ ਲਿਆ

ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ...

ਜਲੰਧਰ ਦੇ ਸਕੂਲ ‘ਚ 1 ਗੁੱਤ ਕਰਕੇ ਗਈ ਬੱਚੀ ‘ਤੇ ਅਧਿਆਪਕਾ ਦਾ ਤਸ਼ੱਦਦ

ਜਲੰਧਰ ਦੇ ਕਾਲਾ ਸੰਘਿਆਂ ਰੋਡ ਸਥਿਤ ਟੈਗੋਰ ਇੰਟਰਨੈਸ਼ਨਲ ਸਕੂਲ ਤੋਂ ਇੱਕ ਬੇਹੱਦ ਰੂਹ ਕੰਬਾਊ...

ਫਲਾਈਓਵਰ ਤੋਂ ਹੇਠਾਂ ਡਿੱਗਿਆ ਚੀਨੀ ਨਾਲ ਭਰਿਆ ਟਰੱਕ, ਕੰਡਕਟਰ ਗੰਭੀਰ ਜ਼ਖ਼ਮੀ

ਸਮਰਾਲਾ-ਚੰਡੀਗੜ੍ਹ ਬਾਈਪਾਸ ’ਤੇ ਮਾਛੀਵਾੜਾ ਰੋਡ ਦੇ ਫਲਾਈਓਵਰ ’ਤੇ ਉਸ ਸਮੇਂ ਵੱਡਾ ਸੜਕ ਹਾਦਸਾ ਵਾਪਰ...

ਟੋਰਾਂਟੋ ’ਚ ਗੂੰਜੀ ਸਿੱਧੂ ਮੂਸੇਵਾਲਾ ਦੀ ਆਵਾਜ਼, ਹੋਲੋਗ੍ਰਾਮ ਸ਼ੋਅ ’ਚ ਉਮੜਿਆ ਪ੍ਰਸ਼ੰਸਕਾਂ ਦਾ ਹੜ੍ਹ

ਕੈਨੇਡਾ ਦੇ ਟੋਰਾਂਟੋ ਤੋਂ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦੀ ਸ਼ੁਰੂਆਤ ਹੋ ਚੁੱਕੀ ਹੈ...