ਚੱਕਰਵਾਤੀ ਤੂਫਾਨ ਮੋਕਾ ਨੇ ਮਿਆਂਮਾਰ ਵਿੱਚ ਬਹੁਤ ਤਬਾਹੀ ਮਚਾਈ ਹੈ। ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇਜ਼ ਹਵਾਵਾਂ ਨਾਲ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ। ਕੁਝ ਇਲਾਕਿਆਂ ‘ਚ ਹੜ੍ਹ ਦੀ ਸਥਿਤੀ ਬਣ ਗਈ ਹੈ। ਤੂਫਾਨ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨਾਂ ‘ਤੇ ਜਾਣਾ ਪਿਆ। ਜਾਣਕਾਰੀ ਦੇ ਅਨੁਸਾਰ, ਚੱਕਰਵਾਤ ਨੇ ਸਿਤਵੇ, ਕਯਾਉਕਪੀਯੂ ਅਤੇ ਗਵਾ ਟਾਊਨਸ਼ਿਪਾਂ ਵਿੱਚ ਘਰਾਂ ਅਤੇ ਬਿਜਲੀ ਦੇ ਟ੍ਰਾਂਸਫਾਰਮਰਾਂ ਨੂੰ ਨੁਕਸਾਨ ਪਹੁੰਚਾਇਆ। ਇਸ ਤੂਫਾਨ ‘ਚ ਸੈਂਕੜੇ ਦਰੱਖਤ ਉੱਖੜ ਗਏ ਹਨ। ਬਿਜਲੀ ਦੇ ਖੰਭੇ, ਟੈਲੀਫੋਨ ਟਾਵਰ ਵੀ ਉੱਡ ਗਏ।
ਇਸ ਤੋਂ ਪਹਿਲਾਂ ਸੇਂਟ ਮਾਰਟਿਨ ਟਾਪੂ ‘ਤੇ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਿਆ। ਇਸ ਦੇ ਨਾਲ ਹੀ, ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਨਾਲ ਟਕਰਾਉਣ ਤੋਂ ਪਹਿਲਾਂ, ਤੂਫਾਨ ਪੂਰਬ ਵੱਲ ਮੁੜ ਗਿਆ। ਇਸ ਕਾਰਨ ਬੰਗਲਾਦੇਸ਼ ‘ਤੇ ਮੰਡਰਾ ਰਿਹਾ ਖ਼ਤਰਾ ਕਾਫੀ ਹੱਦ ਤੱਕ ਘੱਟ ਗਿਆ। ਦੱਸ ਦਈਏ ਕਿ ਦਿੱਲੀ ‘ਚ ਮੋਕਾ ਤੂਫਾਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਦਿੱਲੀ ਅਤੇ ਆਸਪਾਸ ਦੇ ਰਾਜਾਂ ਦੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਦਿੱਲੀ-ਐਨਸੀਆਰ ਵਿੱਚ 16 ਤੋਂ 17 ਮਈ ਦਰਮਿਆਨ ਬੱਦਲਵਾਈ ਰਹੇਗੀ। ਇਸ ਦੌਰਾਨ ਹਲਕੀ ਬਾਰਿਸ਼ ਹੋ ਸਕਦੀ ਹੈ।
----------- Advertisement -----------
ਚੱਕਰਵਾਤੀ ਤੂਫਾਨ ‘ਮੋਕਾ’ ਨੇ ਮਚਾਈ ਤਬਾਹੀ, 6 ਦੀ ਮੌ+ਤ, ਘਰਾਂ ਦੀਆ ਛੱਤਾਂ ਅਤੇ ਮੋਬਾਈਲ ਟਾਵਰ ਉੱਡੇ
Published on
----------- Advertisement -----------
----------- Advertisement -----------












