ਚੈੱਕ ਗਣਰਾਜ ਦੇ ਪਰਦੁਬਿਸ ਸ਼ਹਿਰ ਵਿੱਚ ਇੱਕ ਯਾਤਰੀ ਰੇਲਗੱਡੀ ਇੱਕ ਮਾਲ ਗੱਡੀ ਨਾਲ ਟਕਰਾ ਗਈ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ 24 ਲੋਕ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਟੱਕਰ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 11 ਵਜੇ ਹੋਈ।
ਪ੍ਰਾਪਤ ਜਾਣਕਾਰੀ ਅਨੁਸਾਰ ਉਸ ਸਮੇਂ ਯਾਤਰੀ ਟਰੇਨ ‘ਚ 300 ਤੋਂ ਜ਼ਿਆਦਾ ਲੋਕ ਸਫਰ ਕਰ ਰਹੇ ਸਨ। ਇਹ ਟਰੇਨ ਚੈੱਕ ਗਣਰਾਜ ਦੀ ਰਾਜਧਾਨੀ ਪ੍ਰਾਗ ਤੋਂ ਯੂਕਰੇਨ ਦੇ ਪੱਛਮੀ ਸ਼ਹਿਰ ਚੋਪ ਜਾ ਰਹੀ ਸੀ। ਇਸ ਵਿੱਚ ਕਈ ਵਿਦੇਸ਼ੀ ਨਾਗਰਿਕ ਵੀ ਸਵਾਰ ਸਨ।
ਗ੍ਰਹਿ ਮੰਤਰੀ ਨੇ ਕਿਹਾ ਕਿ ਯਾਤਰੀ ਰੇਲਗੱਡੀ ਨਿੱਜੀ ਕੰਪਨੀ ‘ਰਜੀਓਜੈੱਟ’ ਦੀ ਸੀ। ਟਰਾਂਸਪੋਰਟ ਮੰਤਰੀ ਮਾਰਟਿਨ ਕੁਪਕਾ ਨੇ ਕਿਹਾ ਕਿ ਪ੍ਰਾਗ ਅਤੇ ਦੇਸ਼ ਦੇ ਪੂਰਬੀ ਹਿੱਸੇ ਦੇ ਵਿਚਕਾਰ ਮੁੱਖ ਰੇਲ ਲਾਈਨ ‘ਤੇ ਆਵਾਜਾਈ ਨੂੰ ਵੀ ਰੋਕਣਾ ਪਿਆ, ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।
----------- Advertisement -----------
ਚੈੱਕ ਗਣਰਾਜ ‘ਚ ਮਾਲ ਗੱਡੀ ਅਤੇ ਯਾਤਰੀ ਰੇਲ ਵਿਚਕਾਰ ਹੋਈ ਟੱਕਰ, 4 ਦੀ ਮੌਤ
Published on
----------- Advertisement -----------
----------- Advertisement -----------