ਰਾਜਧਾਨੀ ਵਿੱਚ ਮਿਆਦ ਪੂਰੀ ਕਰ ਚੁੱਕੇ ਵਾਹਨਾਂ ਨੂੰ ਨਿੱਜੀ ਪਾਰਕਿੰਗਾਂ ਤੋਂ ਜ਼ਬਤ ਨਹੀਂ ਕੀਤਾ ਜਾਵੇਗਾ। ਵਾਹਨਾਂ ਨੂੰ ਜਨਤਕ ਥਾਂ ‘ਤੇ ਪਾਰਕ ਕਰਨ ਜਾਂ ਸੜਕਾਂ ‘ਤੇ ਚਲਦੇ ਸਮੇਂ ਹੀ ਜ਼ਬਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜੇਕਰ ਪਹਿਲੀ ਵਾਰ ਵਾਹਨ ਜ਼ਬਤ ਕੀਤਾ ਜਾਂਦਾ ਹੈ ਤਾਂ ਜੁਰਮਾਨਾ ਭਰਨ ਅਤੇ ਨਿਰਧਾਰਤ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਛੁਡਾਉਣ ਦਾ ਮੌਕਾ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਜੇਕਰ ਵਾਹਨ ਦੂਜੀ ਵਾਰ ਜ਼ਬਤ ਹੁੰਦਾ ਹੈ ਤਾਂ ਉਸ ਨੂੰ ਸਕ੍ਰੈਪ ਕਰ ਦਿੱਤਾ ਜਾਵੇਗਾ। ਮੰਗਲਵਾਰ ਨੂੰ ਦਿੱਲੀ ਦੇ ਟਰਾਂਸਪੋਰਟ ਵਿਭਾਗ ਨੇ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੀ ਸਕ੍ਰੈਪਿੰਗ ਪ੍ਰਕਿਰਿਆ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਦਿੱਲੀ ਟਰਾਂਸਪੋਰਟ ਵਿਭਾਗ ਨੇ ਆਪਣੇ ਦਿਸ਼ਾ-ਨਿਰਦੇਸ਼ਾਂ ‘ਚ ਕਿਹਾ ਹੈ ਕਿ ਜੇਕਰ ਪੁਰਾਣੀ ਗੱਡੀ ਸੜਕ ‘ਤੇ ਜਾਂ ਕਿਸੇ ਜਨਤਕ ਸਥਾਨ ਤੋਂ ਪਹਿਲੀ ਵਾਰ ਜ਼ਬਤ ਕੀਤੀ ਜਾਂਦੀ ਹੈ ਤਾਂ ਉਸ ਨੂੰ ਛੁਡਾਇਆ ਜਾ ਸਕਦਾ ਹੈ। ਹਾਲਾਂਕਿ ਵਾਹਨ ਮਾਲਕ ਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ। ਜਿਸ ‘ਚ ਉਨ੍ਹਾਂ ਨੂੰ ਹਲਫਨਾਮਾ ਦੇਣਾ ਹੋਵੇਗਾ ਕਿ ਭਵਿੱਖ ‘ਚ ਉਹ ਕਿਸੇ ਵੀ ਜਨਤਕ ਥਾਂ ‘ਤੇ ਵਾਹਨ ਨਹੀਂ ਪਾਰਕ ਕਰਨਗੇ ਅਤੇ ਨਾ ਹੀ ਦਿੱਲੀ NCR ਦੀਆਂ ਸੜਕਾਂ ‘ਤੇ ਇਸ ਨੂੰ ਚਲਾਉਣਗੇ।
ਇਸ ਤੋਂ ਇਲਾਵਾ ਵਾਹਨ ਦੀ ਆਰਸੀ ਜਮ੍ਹਾ ਕਰਵਾਉਣੀ ਹੋਵੇਗੀ। ਜੇਕਰ ਵਾਹਨ ਨੂੰ ਕਿਸੇ ਹੋਰ ਰਾਜ ਵਿੱਚ ਲਿਜਾਣਾ ਹੈ ਤਾਂ ਉਸ ਦਾ ‘ਕੋਈ ਇਤਰਾਜ਼ ਨਹੀਂ ਸਰਟੀਫਿਕੇਟ’ ਵੀ ਵਿਭਾਗ ਤੋਂ ਲੈਣਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਇਹ ਚਾਰ ਪਹੀਆ ਵਾਹਨ ਹੈ ਤਾਂ ਤੁਹਾਨੂੰ 10,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ ਅਤੇ ਜੇਕਰ ਇਹ ਦੋਪਹੀਆ ਵਾਹਨ ਹੈ ਤਾਂ ਉਸ ਨੂੰ 5,000 ਰੁਪਏ ਦਾ ਜੁਰਮਾਨਾ ਅਤੇ ਟੋਅ ਚਾਰਜ ਵੀ ਦੇਣਾ ਪਵੇਗਾ। ਉਸ ਤੋਂ ਬਾਅਦ ਗੱਡੀ ਦਿੱਤੀ ਜਾਵੇਗੀ।
----------- Advertisement -----------
ਦਿੱਲੀ: ਨਿੱਜੀ ਪਾਰਕਿੰਗਾਂ ਤੋਂ ਜ਼ਬਤ ਨਹੀਂ ਹੋਣਗੇ ਪੁਰਾਣੇ ਵਾਹਨ, ਹਾਈਕੋਰਟ ਦੇ ਹੁਕਮਾਂ ‘ਤੇ ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
Published on
----------- Advertisement -----------

----------- Advertisement -----------