ਅਕਸਰ ਅਸੀ ਪਹਿਲੀ ਪਤਨੀ ਹੋਣ ਦੇ ਬਾਵਜੂਦ ਪਤੀ ਦਾ ਦੂਜੀ ਔਰਤ ਨਾਲ ਰਹਿਣਾ ਗਲਤ ਮੰਨਦੇ ਹਾ। ਪਰ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਇਸਨੂੰ ਜਾਇਜ਼ ਠਹਿਰਾਇਆ ਅਤੇ ਇਸ ਨੂੰ ਪਤਨੀ ਦੇ ਖਿਲਾਫ਼ ਜ਼ੁਲਮ ਨਹੀਂ ਮੰਨਿਆ ਆਈਪੀਸੀ ਦੀ ਧਾਰਾ 494 ਦੇ ਤਹਿਤ, ਹਿੰਦੂ ਮੈਰਿਜ ਐਕਟ ਦੇ ਤਹਿਤ, ਕਿਸੇ ਵੀ ਮਰਦ ਜਾਂ ਔਰਤ ਲਈ ਦੂਸਰਾ ਵਿਆਹ ਕਰਨਾ ਅਪਰਾਧ ਹੈ , ਚਾਹੇ ਪਤੀ ਜਾਂ ਪਤਨੀ ਨੇ ਇਸ ਦੀ ਇਜਾਜ਼ਤ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇੱਕ ਔਰਤ ਨੇ ਦਿੱਲੀ ਹਾਈ ਕੋਰਟ ਵਿੱਚ ਆਪਣੇ ਪਤੀ ਖ਼ਿਲਾਫ਼ ਕੇਸ ਦਾਇਰ ਕਰਕੇ ਦੋਸ਼ ਲਾਇਆ ਕਿ ਉਸ ਦਾ ਪਤੀ ਕਿਸੇ ਹੋਰ ਔਰਤ ਨਾਲ ਰਹਿੰਦਾ ਹੈ। ਔਰਤ ਦਾ ਵਿਆਹ 2003 ‘ਚ ਹੋਇਆ ਸੀ ਪਰ ਦੋਵੇਂ 2005 ‘ਚ ਵੱਖ-ਵੱਖ ਰਹਿਣ ਲੱਗ ਪਏ ਸਨ। ਉਧਰ ਪਤੀ ਨੇ ਵੀ ਕਿਹਾ ਕਿ ਪਤਨੀ ਉਸ ਨਾਲ ਜ਼ੁਲਮ ਕਰਦੀ ਸੀ ਅਤੇ ਉਸ ਦੇ ਭਰਾ ਅਤੇ ਰਿਸ਼ਤੇਦਾਰਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ ਸੀ।
ਔਰਤ ਨੇ ਆਪਣੇ ਪਤੀ ਤੇ ਦੋਸ ਲਾਉਂਦਿਆ ਕਿਹਾ ਕਿ ਪਰਿਵਾਰ ਵਾਲਿਆਂ ਤੋਂ ਕਈ ਮੰਗਾਂ ਕਰੀਆਂ ਸਨ । ਉਸ ਨੇ ਦੋਸ਼ਾਂ ਵਿਚ ਇਹ ਵੀ ਕਿਹਾ ਕਿ ਉਸ ਦੀ ਸੱਸ ਨੇ ਉਸ ਨੂੰ ਲੜਕਾ ਪੈਦਾ ਹੋਣ ਦਾ ਭਰੋਸਾ ਦੇ ਕੇ ਕੁਝ ਦਵਾਈਆਂ ਦਿੱਤੀਆਂ ਸਨ ਪਰ ਉਨ੍ਹਾਂ ਦਾ ਮਕਸਦ ਉਸ ਦਾ ਗਰਭਪਾਤ ਕਰਵਾਉਣਾ ਸੀ।
ਮਾਮਲੇ ਦੀ ਸੁਣਵਾਈ ਅਦਾਲਤ ਨੇ ਕਿ ਦੋਵੇਂ ਕਈ ਸਾਲਾਂ ਤੋਂ ਵੱਖ ਰਹਿ ਰਹੇ ਸਨ ਤੇ ਇਸ ਵਿਚਕਾਰ ਪਤੀ ਕਿਸੇ ਹੋਰ ਔਰਤ ਨਾਲ ਰਹਿਣ ਲੱਗ ਪਿਆ ਹੈ। ਅਜਿਹੇ ‘ਚ ਦਿੱਲੀ ਹਾਈਕੋਰਟ ਨੇ ਫੈਸਲਾ ਸੁਣਾਇਆ ਕਿ ਜੇਕਰ ਕੋਈ ਜੋੜਾ ਲੰਬੇ ਸਮੇਂ ਤੋਂ ਇਕ-ਦੂਜੇ ਨਾਲ ਨਹੀਂ ਰਹਿੰਦਾ ਹੈ ਤਾਂ ਉਨ੍ਹਾਂ ਦੇ ਦੁਬਾਰਾ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇਨ੍ਹਾਂ ਹਾਲਾਤਾਂ ਵਿਚ ਜੇਕਰ ਪਤੀ ਕਿਸੇ ਹੋਰ ਔਰਤ ਨਾਲ ਰਹਿਣ ਲੱਗ ਜਾਵੇ ਤਾਂ ਇਸ ਨੂੰ ਜ਼ੁਲਮ ਨਹੀਂ ਕਿਹਾ ਜਾ ਸਕਦਾ।
ਇਸਤੋਂ ਇਲਾਵਾ ਇਸ ਕੇਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਅਜਿਹੇ ਸਬੰਧਾਂ ਦਾ ਨਤੀਜਾ ਬਚਾਅ ਪੱਖ ਦੇ ਪਤੀ, ਸਬੰਧਤ ਔਰਤ ਅਤੇ ਉਸਦੇ ਬੱਚਿਆਂ ਨੂੰ ਭੁਗਤਾਨ ਕਰਨਾ ਹੋਵੇਗਾ। ਅਦਾਲਤ ਨੇ ਹਿੰਦੂ ਮੈਰਿਜ ਐਕਟ, 1955 ਦੀ ਧਾਰਾ 13 (1) (ਆਈਏ) ਦੇ ਤਹਿਤ ਬੇਰਹਿਮੀ ਦੇ ਆਧਾਰ ‘ਤੇ ਆਪਣੇ ਪਤੀ ਨੂੰ ਤਲਾਕ ਦੇਣ ਦੇ ਪਰਿਵਾਰਕ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਔਰਤ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।