ਦਿੱਲੀ ਜਲ ਸੰਕਟ ਨੂੰ ਲੈ ਕੇ ਮੰਤਰੀ ਆਤਿਸ਼ੀ ਦੀ ਭੁੱਖ ਹੜਤਾਲ 5ਵੇਂ ਦਿਨ ਖਤਮ ਹੋ ਗਈ ਹੈ। ਸੋਮਵਾਰ-ਮੰਗਲਵਾਰ (24-25 ਜੂਨ) ਦੀ ਦੇਰ ਰਾਤ ਆਤਿਸ਼ੀ ਦੀ ਸਿਹਤ ਵਿਗੜ ਗਈ ਸੀ। ‘ਆਪ’ ਆਗੂਆਂ ਨੇ ਉਨ੍ਹਾਂ ਨੂੰ ਕਰੀਬ 3.38 ਵਜੇ ਐਲਐਨਜੇਪੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
ਜਿਸ ਤੋਂ ਬਾਅਦ ਮੰਗਲਵਾਰ ਸਵੇਰੇ ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਆਤਿਸ਼ੀ ਦੀ ਭੁੱਖ ਹੜਤਾਲ ਹੁਣ ਖਤਮ ਹੋ ਗਈ ਹੈ। ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ 36 ਤੱਕ ਪਹੁੰਚ ਗਿਆ ਹੈ। ਇਹ ਮੰਗਲਵਾਰ ਦੇਰ ਰਾਤ 43 ਵਜੇ ਦਰਜ ਕੀਤਾ ਗਿਆ ਸੀ।
ਦੱਸ ਦਈਏ ਕਿ ਦਿੱਲੀ ਜਲ ਸੰਕਟ ਨੂੰ ਲੈ ਕੇ ਆਤਿਸ਼ੀ 21 ਜੂਨ ਤੋਂ ਭੋਗਲ, ਜੰਗਪੁਰਾ ‘ਚ ਭੁੱਖ ਹੜਤਾਲ ‘ਤੇ ਬੈਠੇ ਸਨ। ਉਨ੍ਹਾਂ ਦੀ ਮੰਗ ਹੈ ਕਿ ਹਰਿਆਣਾ ਤੋਂ 100 ਐਮਜੀਡੀ ਪਾਣੀ ਭੇਜਿਆ ਜਾਵੇ। ਸੰਧੀ ਤਹਿਤ ਹਰਿਆਣਾ ਤੋਂ 613 ਐਮਜੀਡੀ ਪਾਣੀ ਭੇਜਿਆ ਜਾਣਾ ਹੈ। ਆਤਿਸ਼ੀ ਨੇ ਦਾਅਵਾ ਕੀਤਾ ਸੀ ਕਿ ਹਰਿਆਣਾ ਸਰਕਾਰ ਸਿਰਫ਼ 513 ਐਮਜੀਡੀ ਪਾਣੀ ਭੇਜ ਰਹੀ ਹੈ। ਇਸ ਕਾਰਨ ਦਿੱਲੀ ਦੇ 28 ਲੱਖ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਹੈ।
----------- Advertisement -----------
ਦਿੱਲੀ ਜਲ ਸੰਕਟ: ਆਤਿਸ਼ੀ ਨੇ ਖ਼ਤਮ ਕੀਤੀ ਭੁੱਖ ਹੜਤਾਲ
Published on
----------- Advertisement -----------
----------- Advertisement -----------












