ਦਿੱਲੀ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲੇ ਵਿਚਕਾਰ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਦੀ ਪ੍ਰਧਾਨ ਸਵਾਤੀ ਮਾਲੀਵਾਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਡੀ.ਸੀ.ਡਬਲਿਊ ਪ੍ਰਧਾਨ ਮਾਲੀਵਾਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਸੰਬੰਧੀ ਜਾਂਚ ’ਚ ਉਨ੍ਹਾਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ ।
ਉਨ੍ਹਾਂ ਟਵੀਟ ਕੀਤਾ ਕਿ ਕੋਵਿਡ-19 ਜਾਂਚ ’ਚ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਤੇਜ ਬੁਖਾਰ ਦੇ ਨਾਲ ਬਹੁਤ ਬੀਮਾਰ ਮਹਿਸੂਸ ਕਰ ਰਹੀ ਹਾਂ। ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਮੇਰੇ ਸੰਪਰਕ ’ਚ ਆਓ ਲੋਕਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਆਰ.ਟੀ.ਪੀ.ਸੀ.ਆਰ. ਜਾਂਚ ਕਰਵਾ ਲੈਣ। ਮਾਲੀਵਾਲ (37) ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਇੰਨਾ ਕੰਮ ਕਰਨ ਦੇ ਬਾਵਜੂਦ, ਹੁਣ ਤਕ ਕੋਵਿਡ-19 ਤੋਂ ਬਚੀ ਹੋਈ ਸੀ। ਓਮੀਕਰੋਨ ਬਹੁਤ ਛੂਤਕਾਰੀ ਹੈ। ਸਾਰੇ ਲੋਕ ਕ੍ਰਿਪਾ ਕਰਕੇ ਸਾਵਧਾਨੀ ਵਰਤਨ।
ਜ਼ਿਕਰਯੋਗ ਹੈ ਕਿ ਕਾਨਪੁਰ ਆਈ.ਆਈ.ਟੀ ਦੇ ਪ੍ਰੋਫੈਸਰ ਮਨਿੰਦਰਾ ਅਗਰਵਾਲ ਦਾ ਕਹਿਣਾ ਹੈ ਕਿ ਅਗਲੇ 10 ਦਿਨਾਂ ਵਿੱਚ ਦਿੱਲੀ ਅਤੇ ਮੁੰਬਈ ਵਿੱਚ ਕੋਰੋਨਾ ਦੀ ਤੀਜੀ ਲਹਿਰ ਸਿਖਰ ‘ਤੇ ਹੋਵੇਗੀ। ਉਨ੍ਹਾਂ ਦੱਸਿਆ ਕਿ ਦੋਵਾਂ ਸ਼ਹਿਰਾਂ ਵਿੱਚ 30,000 ਤੋਂ 50,000 ਦੇ ਕਰੀਬ ਕੋਰੋਨਾ ਦੇ ਕੇਸ ਹਨ।
----------- Advertisement -----------
ਦਿੱਲੀ ਮਹਿਲਾ ਕਮਿਸ਼ਨ ਪ੍ਰਧਾਨ ਸਵਾਤੀ ਮਾਲੀਵਾਲ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
Published on
----------- Advertisement -----------
----------- Advertisement -----------