ਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਗੁਜਰਾਤ ਦੇ ਗਾਂਧੀਨਗਰ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿੱਚ ਡਿਜੀਟਲ ਇੰਡੀਆ ਵੀਕ 2022 ਦਾ ਉਦਘਾਟਨ ਕੀਤਾ। ਡਿਜੀਟਲ ਇੰਡੀਆ ਵੀਕ ਦਾ ਥੀਮ ਨਿਊ ਇੰਡੀਆ ਟੈਕਨਾਲੋਜੀ ਪ੍ਰੇਰਨਾ ਰਿਹਾ। ‘ਡਿਜੀਟਲ ਇੰਡੀਆ ਵੀਕ 2022’ ਦੀ ਸ਼ੁਰੂਆਤ ਮੌਕੇ ਪੀਐਮ ਮੋਦੀ ਨੇ ਆਧਾਰ ਕਾਰਡ ਦੀ ਮਦਦ ਨਾਲ ਦੋ ਸਾਲ ਬਾਅਦ ਇੱਕ ਨੌਜਵਾਨ ਲੜਕੀ ਦੇ ਆਪਣੇ ਪਰਿਵਾਰ ਨੂੰ ਮਿਲਣ ਦਾ ਕਿੱਸਾ ਸਾਂਝਾ ਕੀਤਾ।
ਕੁੜੀ ਨੇ ਇੱਕ ਵੀਡੀਓ ਵਿੱਚ ਪੀਐਮ ਮੋਦੀ ਨੂੰ ਘਟਨਾ ਦੀ ਯਾਦ ਦਿਵਾਈ। ਲੜਕੀ ਰੇਲਵੇ ਸਟੇਸ਼ਨ ‘ਤੇ ਆਪਣੇ ਪਰਿਵਾਰ ਤੋਂ ਵੱਖ ਹੋ ਗਈ ਸੀ ਉਸ ਸਮੇ ਉਹ ਕਿਸੇ ਹੋਰ ਸ਼ਹਿਰ ਵਿਚ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੀ ਸੀ। ਇੱਕ ਅਣਪਛਾਤਾ ਵਿਅਕਤੀ ਲੜਕੀ ਨੂੰ ਕੁਝ ਦਿਨਾਂ ਲਈ ਸੀਤਾਪੁਰ ਦੇ ਇੱਕ ਅਨਾਥ ਆਸ਼ਰਮ ਵਿੱਚ ਲੈ ਗਿਆ। ਕੁੜੀ ਨੇ ਦੱਸਿਆ ਸੀ ਕਿ, ‘ਮੈਂ ਦੋ ਸਾਲ ਅਨਾਥ ਆਸ਼ਰਮ ਵਿਚ ਰਹੀ। ਜਦੋਂ 12ਵੀਂ ਬੋਰਡ ਦੀ ਪ੍ਰੀਖਿਆ ਦੇਣ ਦਾ ਸਮਾਂ ਆਇਆ ਤਾਂ ਕਈ ਲੜਕੀਆਂ ਆਪਣੇ ਰਿਸ਼ਤੇਦਾਰਾਂ ਦੇ ਘਰ ਵਾਪਸ ਚਲੀਆਂ ਗਈਆਂ। ਕਿਉਂਕਿ ਮੈਂ ਅਜਿਹਾ ਨਹੀਂ ਕਰ ਸਕੀ ਇਸ ਲਈ ਅਨਾਥ ਆਸ਼ਰਮ ਨੇ ਮੈਨੂੰ ਆਪਣੀ ਲਖਨਊ ਬ੍ਰਾਂਚ ਵਿੱਚ ਸ਼ਿਫਟ ਕਰ ਦਿੱਤਾ।”
ਇੱਥੇ ਹੀ ਅਧਿਕਾਰੀ ਆਧਾਰ ਕਾਰਡ ਜਾਰੀ ਕਰਨ ਆਏ ਸਨ। ਪੂਰੀ ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਅਨਾਥ ਆਸ਼ਰਮ ਦੇ ਅਧਿਕਾਰੀਆਂ ਦੇ ਨਾਲ-ਨਾਲ ਲੜਕੀ ਨੂੰ ਸੂਚਿਤ ਕੀਤਾ ਕਿ ਉਸ ਕੋਲ ਪਹਿਲਾਂ ਤੋਂ ਹੀ ਆਧਾਰ ਕਾਰਡ ਹੈ। ਅਨਾਥ ਆਸ਼ਰਮ ਦੇ ਅਧਿਕਾਰੀਆਂ ਨੇ ਉਸਦੇ ਆਧਾਰ ਕਾਰਡ ਵੇਰਵਿਆਂ ਦੀ ਵਰਤੋਂ ਕਰਕੇ ਉਸਦੇ ਪਰਿਵਾਰ ਨੂੰ ਲੱਭਣ ਵਿੱਚ ਉਸਦੀ ਮਦਦ ਕੀਤੀ। ਗਾਂਧੀਨਗਰ ਵਿੱਚ ਪ੍ਰੋਗਰਾਮ ਦੌਰਾਨ ਪੀਐਮ ਮੋਦੀ ਨੇ ਸਾਂਝੀਆਂ ਕੀਤੀਆਂ ਕਈ ਘਟਨਾਵਾਂ ਵਿੱਚੋਂ ਇਹ ਇੱਕ ਸੀ।
----------- Advertisement -----------
ਆਧਾਰ ਕਾਰਡ ਕਾਰਨ ਕਿੰਝ ਪਰਿਵਾਰ ਨੂੰ ਵਾਪਿਸ ਮਿਲੀ ਦੋ ਸਾਲ ਪਹਿਲਾਂ ਵਿਛੜੀ ਕੁੜੀ, ਪੀਐਮ ਮੋਦੀ ਨੇ ਸਾਂਝਾ ਕੀਤਾ ਕਿੱਸਾ
Published on
----------- Advertisement -----------

----------- Advertisement -----------