ਚੰਡੀਗੜ੍ਹ (ਬਲਜੀਤ ਮਰਵਾਹਾ): ਕੋਲਕਾਤਾ ‘ਚ ਜੂਨੀਅਰ ਡਾਕਟਰ ਦੀ ਬੇਰਹਿਮੀ ਨਾਲ ਹੱਤਿਆ ਦੇ ਵਿਰੋਧ ‘ਚ ਆਈਐੱਮਏ ਨਾਲ ਜੁੜੇ ਡਾਕਟਰ ਸ਼ਨੀਵਾਰ ਸਵੇਰੇ 6 ਵਜੇ ਤੋਂ ਐਤਵਾਰ ਸਵੇਰੇ 6 ਵਜੇ ਤੱਕ ਹੜਤਾਲ ‘ਤੇ ਰਹਿਣਗੇ। ਚੰਡੀਗੜ੍ਹ ਆਈਐਮਏ ਦੇ ਪ੍ਰਧਾਨ ਡਾਕਟਰ ਪਵਨ ਬਾਂਸਲ ਨੇ ਕਿਹਾ ਕਿ ਇਸ ਘਟਨਾ ਨਾਲ ਪੂਰਾ ਦੇਸ਼ ਸਦਮੇ ਵਿੱਚ ਹੈ।
ਕੋਲਕਾਤਾ ‘ਚ ਜੂਨੀਅਰ ਡਾਕਟਰ ਦੀ ਹੱਤਿਆ ਦੇ ਘਿਨਾਉਣੇ ਅਪਰਾਧ ਦੇ ਵਿਰੋਧ ‘ਚ ਆਈਐੱਮਏ ਨਾਲ ਜੁੜੇ ਡਾਕਟਰ ਹੜਤਾਲ ‘ਤੇ ਰਹਿਣਗੇ। ਆਈਐਮਏ ਦੇ ਪ੍ਰਧਾਨ ਡਾਕਟਰ ਪਵਨ ਬਾਂਸਲ ਨੇ ਕਿਹਾ ਕਿ ਕੋਲਕਾਤਾ ਵਿੱਚ ਵਾਪਰੀ ਘਟਨਾ ਤੋਂ ਪੂਰਾ ਦੇਸ਼ ਸਦਮੇ ਵਿੱਚ ਹੈ ਅਤੇ ਜਨਤਾ ਵਿੱਚ ਗੁੱਸਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਤੋਂ ਦੁਖੀ ਸਾਰੇ ਡਾਕਟਰ ਸ਼ਨੀਵਾਰ ਸਵੇਰੇ 6 ਵਜੇ ਤੋਂ ਐਤਵਾਰ ਸਵੇਰੇ 6 ਵਜੇ ਤੱਕ ਮੈਡੀਕਲ ਕੰਮ ਤੋਂ ਦੂਰ ਰਹਿਣਗੇ। ਸ਼ਨੀਵਾਰ ਨੂੰ ਰੋਸ ਮਾਰਚ ਪੀਜੀਆਈ ਗੇਟ 1 ਤੋਂ ਸ਼ੁਰੂ ਹੋ ਕੇ ਪਲਾਜ਼ਾ ਸੈਕਟਰ 17 ਵਿਖੇ ਸਵੇਰੇ 11 ਵਜੇ ਸਮਾਪਤ ਹੋਵੇਗਾ।












