November 2, 2026, 11:51 pm
----------- Advertisement -----------
HomeNewsBreaking Newsਦਸਤਾਰ, ਕਿਰਪਾਨ ਦੀ ਤੁਲਨਾ ਹਿਜਾਬ ਨਾਲ ਨਾ ਕਰੋ: SC

ਦਸਤਾਰ, ਕਿਰਪਾਨ ਦੀ ਤੁਲਨਾ ਹਿਜਾਬ ਨਾਲ ਨਾ ਕਰੋ: SC

Published on

----------- Advertisement -----------

ਨਵੀਂ ਦਿੱਲੀ, 9 ਸਤੰਬਰ, 2022 – ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਕਿਰਪਾਨ ਅਤੇ ਸਿੱਖਾਂ ਦੀ ਦਸਤਾਰ ਦੀ ਹਿਜਾਬ ਨਾਲ ਕੋਈ ਤੁਲਨਾ ਨਹੀਂ ਹੈ ਅੱਗੇ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਬੈਂਚ ਨੇ ਕਿਹਾ ਕਿ ਸਿੱਖਾਂ ਨੂੰ ਦਸਤਾਰ ਅਤੇ ਕਿਰਪਾਨ ਪਹਿਨਣ ਦੀ ਇਜਾਜ਼ਤ ਹੈ।

ਇਹ ਟਿੱਪਣੀ ਉਦੋਂ ਆਈ ਜਦੋਂ ਜਸਟਿਸ ਹੇਮੰਤ ਗੁਪਤਾ ਅਤੇ ਸੁਧਾਂਸ਼ੂ ਧੂਲੀਆ ਦੀ ਬੈਂਚ ਨੇ ਵਿਦਿਅਕ ਸੰਸਥਾਵਾਂ ਵਿੱਚ ਹਿਜਾਬ ‘ਤੇ ਪਾਬੰਦੀ ਨੂੰ ਬਰਕਰਾਰ ਰੱਖਣ ਵਾਲੇ ਕਰਨਾਟਕ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਵੱਖ-ਵੱਖ ਪਟੀਸ਼ਨਾਂ ‘ਤੇ ਸੁਣਵਾਈ ਕੀਤੀ। ਵਕੀਲ ਨਿਜ਼ਾਮੂਦੀਨ ਪਾਸ਼ਾ, ਪਟੀਸ਼ਨਕਰਤਾਵਾਂ ਵੱਜੋਂ ਪੇਸ਼ ਹੋਏ, ਅਤੇ ਐਡਵੋਕੇਟ ਨਿਜ਼ਾਮੂਦੀਨ ਪਾਸ਼ਾ ਨੇ ਕ੍ਰਿਪਾਨ ਅਤੇ ਪੱਗ ਦੀ ਤੁਲਨਾ ਹਿਜਾਬ ਨਾਲ ਕਰਨ ਦੀ ਕੋਸ਼ਿਸ਼ ਕੀਤੀ।

ਪਾਸ਼ਾ ਨੇ ਕਿਹਾ ਕਿ ਹਿਜਾਬ ਮੁਸਲਿਮ ਲੜਕੀਆਂ ਦੇ ਧਾਰਮਿਕ ਅਭਿਆਸ ਦਾ ਹਿੱਸਾ ਹੈ ਅਤੇ ਇਹ ਵੀ ਪੁੱਛਿਆ ਕਿ ਕੀ ਲੜਕੀਆਂ ਨੂੰ ਹਿਜਾਬ ਪਾ ਕੇ ਸਕੂਲ ਆਉਣ ਤੋਂ ਰੋਕਿਆ ਜਾ ਸਕਦਾ ਹੈ। ਉਸ ਨੇ ਅੱਗੇ ਦਲੀਲ ਦਿੱਤੀ ਕਿ ਸਿੱਖ ਵਿਦਿਆਰਥੀ ਵੀ ਪੱਗ ਬੰਨ੍ਹਦੇ ਹਨ। ਅੱਗੇ ਪਾਸ਼ਾ ਨੇ ਜ਼ੋਰ ਦੇ ਕੇ ਕਿਹਾ ਕਿ ਸੱਭਿਆਚਾਰਕ ਅਭਿਆਸਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ।

ਜਿਸ ‘ਤੇ ਜਸਟਿਸ ਗੁਪਤਾ ਨੇ ਕਿਹਾ ਕਿ ਸਿੱਖਾਂ ਨਾਲ ਤੁਲਨਾ ਕਰਨਾ ਸਹੀ ਨਹੀਂ ਹੈ ਕਿਉਂਕਿ ਕਿਰਪਾਨ ਧਾਰਨ ਨੂੰ ਸੰਵਿਧਾਨ ਦੁਆਰਾ ਮਾਨਤਾ ਦਿੱਤੀ ਗਈ ਹੈ। “ਇਸ ਲਈ ਅਭਿਆਸਾਂ ਦੀ ਤੁਲਨਾ ਨਾ ਕਰੋ।,”

ਜਸਟਿਸ ਗੁਪਤਾ ਨੇ ਕਿਹਾ ਕਿ ਅਸੀਂ ਫਰਾਂਸ ਜਾਂ ਆਸਟ੍ਰੀਆ ਦੇ ਮੁਤਾਬਕ ਨਹੀਂ ਚੱਲਣਾ ਚਾਹੁੰਦੇ। ਅਦਾਲਤ ਨੇ ਕਿਹਾ, ”ਅਸੀਂ ਭਾਰਤੀ ਹਾਂ ਅਤੇ ਭਾਰਤ ‘ਚ ਰਹਿਣਾ ਚਾਹੁੰਦੇ ਹਾਂ।
ਪਾਸ਼ਾ ਨੇ ਕਰਨਾਟਕ ਹਾਈ ਕੋਰਟ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਹਿਜਾਬ ਮੁਸਲਿਮ ਔਰਤਾਂ ਦੀ ਸੁਰੱਖਿਆ ਕਰਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਾਜਸਥਾਨ ‘ਚ ਦਰਦਨਾਕ ਹਾਦਸਾ, ਸੜਕ ਨਿਰਮਾਣ ਦੌਰਾਨ 8 ਮਜ਼ਦੂਰਾਂ ਦੀ ਕਰੰਟ ਲੱਗਣ ਨਾਲ ਮੌਤ

ਰਾਜਸਥਾਨ ਦੇ ਝੁੰਝੁਨੂੰ ਜ਼ਿਲ੍ਹੇ ਦੇ ਉਦੈਪੁਰਵਾਟੀ ਖੇਤਰ ਦੇ ਛਪੋਲੀ ਪਿੰਡ ਵਿੱਚ ਸੜਕ ਨਿਰਮਾਣ ਦੇ...

ਕੈਨੇਡਾ ‘ਚ ਐਲੀਮੈਂਟਰੀ ਸਕੂਲਾਂ ‘ਚ ਦਸਤਾਰ ਸਮੇਤ ਸਾਰੇ ਧਾਰਮਿਕ ਪਹਿਰਾਵਿਆਂ ‘ਤੇ ਲੱਗੀ ਪਾਬੰਦੀ

ਕੈਨੇਡਾ ਦੇ ਕਿਊਬੈਕ 'ਚ ਨਵੀਂ ਬਣੀ ਸਰਕਾਰ ਐਲੀਮੈਂਟਰੀ ਸਕੂਲਾਂ ਵਿੱਚ ਪੱਗਾਂ ਅਤੇ ਨਕਾਬ ਸਮੇਤ...

ਸੜਕ ਨਿਰਮਾਣ ਦੌਰਾਨ 11,000 ਵੋਲਟ ਦੀ ਲਾਈਨ ਨਾਲ ਟਕਰਾਈ ਮਸ਼ੀਨ, 8 ਮਜ਼ਦੂਰਾਂ ਦੀ ਮੌਤ

ਰਾਜਸਥਾਨ ਦੇ ਝੁਨਝੁਨੂ ਜ਼ਿਲ੍ਹੇ ਦੇ ਛਾਪੋਲੀ ਵਿੱਚ ਸੜਕ ਨਿਰਮਾਣ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ।...

ਅਮਰੀਕਾ ਦੇ ਫਲੋਰੀਡਾ ‘ਚ ਪਲੇਨ ਹੋਇਆ ਕ੍ਰੈਸ਼, 9 ਲੋਕਾਂ ਦੀ ਮੌਤ, ਸੜਕ ‘ਤੇ ਡਿੱਗਦਿਆਂ ਹੀ ਅੱਗ ਦਾ ਗੋਲਾ ਬਣਿਆ ਜਹਾਜ਼

ਅਮਰੀਕਾ ਦੇ ਫਲੋਰਿਡਾ ਵਿਚ ਇਕ ਬਿਜ਼ਨੈੱਸ ਜੈੱਟ ਕ੍ਰੈਸ਼ ਹੋ ਗਿਆ। ਹਾਦਸੇ ਵਿਚ ਜਹਾਜ਼ ਵਿਚ...

ਪਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, 4 ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਪਰਤੀ ਸੀ ਵਾਪਸ

  ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਵਿਕਾਸ ਨਗਰ ‘ਚ ਇੱਕ ਮਹਿਲਾ ਦਾ ਚਾਕੂ ਮਾਰ...

ਯੋ ਯੋ ਹਨੀ ਸਿੰਘ ਦੇ ਭਤੀਜੇ ਦੀ ਕਾਰ ਹਾਦਸੇ ਵਿੱਚ ਮੌਤ, ਰੈਪਰ ਨੇ ਜਤਾਇਆ ਦੁੱਖ

ਗਾਇਕ ਯੋ ਯੋ ਹਨੀ ਸਿੰਘ ਦੇ ਭਤੀਜੇ ਵਿਦਿਤ ਓਲਕ ਦੀ ਐਤਵਾਰ, 1 ਨਵੰਬਰ ਨੂੰ...

ਮਹੰਤ ਦੇ ਘਰ ਨਸ਼ੀਲਾ ਪਦਾਰਥ ਰੱਖ ਕੇ ਫਸਾਉਣ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਕੈਮਰੇ ਨੇ ਖੋਲ੍ਹੀ ਪੋਲ

ਲੁਧਿਆਣਾ ਦੇ ਖੰਨਾ ‘ਚ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਨਸ਼ੇ ਦੇ ਝੂਠੇ...

ਪੰਜਾਬ ਦੀ ਸਿਆਸਤ ‘ਚ ਵੱਡਾ ਫੇਰਬਦਲ: ਜੌੜਾਮਾਜਰਾ, ਪਠਾਣਮਾਜਰਾ ਤੇ ਵਿਜੇ ਪ੍ਰਤਾਪ ਨੇ ਫੜਿਆ ਭਾਜਪਾ ਦਾ ਪੱਲਾ

ਪੰਜਾਬ ਦੀ ਸਿਆਸਤ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਘਟਨਾਕ੍ਰਮ...

ਪਠਾਣਮਾਜਰਾ ਅਤੇ ਜੌੜਾਮਾਜਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਹੋਵੇਗੀ ਰੱਦ , ‘ਆਪ’ ਵਿਧਾਨਸਭਾ ਸਪੀਕਰ ਤੋਂ ਕਰੇਗੀ ਮੰਗ

ਹਰਮੀਤ ਸਿੰਘ ਪਠਾਣਮਾਜਰਾ ਅਤੇ ਚੇਤਨ ਸਿੰਘ ਜੌੜਾਮਾਜਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕੀਤੀ ਜਾਵੇਗੀ।...