ਮੇਰਠ ‘ਚ ਮੰਗਲਵਾਰ ਸਵੇਰੇ ਸਾਬਣ ਫੈਕਟਰੀ ‘ਚ ਜ਼ਬਰਦਸਤ ਧਮਾਕਾ ਹੋਇਆ। ਇਸ ‘ਚ 4 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਬਚਾਅ ਦਲ ਨੇ ਮਲਬੇ ਹੇਠ ਦੱਬੇ 10 ਫੈਕਟਰੀ ਕਰਮਚਾਰੀਆਂ ਨੂੰ ਬਾਹਰ ਕੱਢਿਆ। ਇਨ੍ਹਾਂ ‘ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰੀ ਫੈਕਟਰੀ ਢਹਿ ਢੇਰੀ ਹੋ ਗਈ। ਨੇੜਲੇ ਚਾਰ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਮ, ਐਸਐਸਪੀ ਅਤੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ।
ਪ੍ਰਾਪਤ ਜਾਣਕਾਰੀ ਅਨੁਸਾਰ ਲੋਹੀਆ ਨਗਰ ਦੀ ਇੱਕ ਇਮਾਰਤ ਵਿੱਚ ਸਾਬਣ ਦੀ ਫੈਕਟਰੀ ਚੱਲ ਰਹੀ ਸੀ। ਮੰਗਲਵਾਰ ਸਵੇਰੇ ਇੱਥੇ 14 ਕਰਮਚਾਰੀ ਕੰਮ ਕਰ ਰਹੇ ਸਨ। ਸਵੇਰ ਸਮੇ ਫੈਕਟਰੀ ‘ਚ ਜ਼ਬਰਦਸਤ ਧਮਾਕਾ ਹੋਇਆ। ਜਿਸ ਤੋਂ ਬਾਅਦ ਮਲਬਾ ਹਟਾਉਣ ਦਾ ਕੰਮ ਚੱਲ ਹੀ ਰਿਹਾ ਸੀ ਕਿ ਫਿਰ ਅਚਾਨਕ ਇਕ ਵਾਰ ਫਿਰ ਧਮਾਕਾ ਹੋਇਆ। ਇਸ ਤੋਂ ਬਾਅਦ ਮਲਬਾ ਕਰੀਬ 25 ਫੁੱਟ ਦੀ ਦੂਰੀ ਤੱਕ ਖਿੱਲਰ ਗਿਆ। ਮੌਕੇ ‘ਤੇ ਮੌਜੂਦ ਕਈ ਲੋਕਾਂ ਦੇ ਸਿਰ ‘ਤੇ ਇੱਟਾਂ ਦੇ ਟੁਕੜੇ ਵੱਜੇ। ਇਸ ਤੋਂ ਬਾਅਦ ਪੁਲਿਸ ਨੇ ਭੀੜ ਨੂੰ ਘਟਨਾ ਵਾਲੀ ਥਾਂ ਤੋਂ ਕਰੀਬ 50 ਮੀਟਰ ਦੂਰ ਕਰ ਦਿੱਤਾ। ਦੂਜੇ ਧਮਾਕੇ ਵਿੱਚ ਜੇਸੀਬੀ ਚਾਲਕ ਧਰਮਿੰਦਰ ਜ਼ਖ਼ਮੀ ਹੋ ਗਿਆ ਅਤੇ ਇੱਕ ਹੋਰ ਮਿਸਤਰੀ ਜ਼ਖ਼ਮੀ ਹੋ ਗਿਆ। ਦੋਵਾਂ ਜ਼ਖਮੀ ਅਧਿਕਾਰੀਆਂ ਨੂੰ ਸਹੀ ਇਲਾਜ ਕਰਵਾਉਣ ਲਈ ਹਸਪਤਾਲ ਭੇਜਿਆ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ, ਫਾਇਰ ਬ੍ਰਿਗੇਡ ਦੀ ਟੀਮ ਅਤੇ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਮਲਬੇ ‘ਚੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਡੀਐਮ ਦੀਪਕ ਮੀਨਾ ਮੁਤਾਬਕ 10 ਲੋਕ ਜ਼ਖ਼ਮੀ ਹਨ। ਇਸ ਦੌਰਾਨ NDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਜਾਰੀ ਹਨ। ਫੈਕਟਰੀ ਗੈਰ-ਕਾਨੂੰਨੀ ਸੀ ਜਾਂ ਨਹੀਂ, ਇਸ ਸਭ ਦੀ ਜਾਂਚ ਕੀਤੀ ਜਾ ਰਹੀ ਹੈ।
----------- Advertisement -----------
ਮੇਰਠ ਦੀ ਸਾਬਣ ਫੈਕਟਰੀ ‘ਚ 30 ਮਿੰਟਾਂ ‘ਚ 2 ਜ਼ਬਰਦਸਤ ਧਮਾਕੇ, 4 ਦੀ ਮੌ+ਤ
Published on
----------- Advertisement -----------
----------- Advertisement -----------