ਤੇਲੰਗਾਨਾ ਵਿੱਚ ਫਲਕਨੁਮਾ ਐਕਸਪ੍ਰੈਸ ਦੇ 3 ਡੱਬਿਆਂ ਵਿੱਚ ਸ਼ੁੱਕਰਵਾਰ ਨੂੰ ਅੱਗ ਲੱਗ ਗਈ। ਇਸ ਕਾਰਨ ਬੋਮਈਪੱਲੀ ਤੋਂ ਪਾਗੀਦੀਪੱਲੀ ਪਿੰਡ ਵਿਚਕਾਰ ਟਰੇਨ ਨੂੰ ਰੋਕ ਦਿੱਤਾ ਗਿਆ। ਸਾਰੇ ਯਾਤਰੀਆਂ ਨੂੰ ਟਰੇਨ ਤੋਂ ਉਤਾਰ ਦਿੱਤਾ ਗਿਆ। ਕਿਸੇ ਵੀ ਯਾਤਰੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਹੈਦਰਾਬਾਦ ਤੋਂ 45 ਕਿਲੋਮੀਟਰ ਦੂਰ ਯਾਦਦਰੀ ਜ਼ਿਲ੍ਹੇ ਵਿੱਚ ਵਾਪਰੀ। ਟਰੇਨ ਪੱਛਮੀ ਬੰਗਾਲ ਦੇ ਹਾਵੜਾ ਤੋਂ ਸਿਕੰਦਰਾਬਾਦ ਜਾ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਟਰੇਨ ਨੂੰ ਰੋਕ ਲਿਆ ਗਿਆ ਅਤੇ ਸਮੇਂ ਸਿਰ ਯਾਤਰੀਆਂ ਨੂੰ ਬਚਾ ਲਿਆ ਗਿਆ।
----------- Advertisement -----------
ਫਲਕਨੁਮਾ ਐਕਸਪ੍ਰੈਸ ਦੇ ਤਿੰਨ ਡੱਬਿਆਂ ‘ਚ ਲੱਗੀ ਅੱਗ
Published on
----------- Advertisement -----------
----------- Advertisement -----------












