ਫਰੀਦਾਬਾਦ : ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਸ਼ਿਕਾਇਤ ‘ਤੇ ਪੁਲਿਸ ਨੇ ਇਕ ਓਯੋ ਹੋਟਲ ‘ਤੇ ਛਾਪਾ ਮਾਰਿਆ ਅਤੇ ਦੋ ਸਕੂਲੀ ਬੱਚਿਆਂ ਨੂੰ ਹਿਰਾਸਤ ਵਿਚ ਲਿਆ। ਇਹ ਸਕੂਲੀ ਬੱਚੇ ਕਮਰਾ ਲੈਣ ਲਈ ਓਯੋ ਹੋਟਲ ਪਹੁੰਚੇ ਸਨ। ਫਿਲਹਾਲ ਪੁਲਸ ਨੇ ਓਯੋ ਹੋਟਲ ਦੇ ਸੰਚਾਲਕ ਸਮੇਤ ਦੋਹਾਂ ਬੱਚਿਆਂ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਜਾਂਚ ਦੀ ਗੱਲ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਾਬਾਦ ‘ਚ ਪੁਲਸ ਨੇਜਿਨ੍ਹਾਂ 2 ਸਕੂਲੀ ਬੱਚਿਆਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਬੱਚੇ ਸਕੂਲ ਤੋਂ ਬੰਕ ਕਰਕੇ ਹੋਟਲ ਪਹੁੰਚੇ ਸਨ। ਪੁਲਸ ਦੀ ਗ੍ਰਿਫਤ ‘ਚ ਨਜ਼ਰ ਆ ਰਹੇ ਇਹ ਸਕੂਲੀ ਬੱਚੇ NH5 ਇਲਾਕੇ ‘ਚ ਓਯੋ ਹੋਟਲ ‘ਚ ਕਮਰਾ ਲੈਣ ਪਹੁੰਚੇ ਸਨ। ਫਿਰ ਕਿਸੇ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੂੰ ਫੋਨ ‘ਤੇ ਸੂਚਨਾ ਦਿੱਤੀ। ਜਿਸ ਤੋਂ ਬਾਅਦ ਰੇਣੂ ਭਾਟੀਆ ਨੇ ਸਥਾਨਕ ਪੁਲਸ ਨੂੰ ਇਸ ‘ਤੇ ਕਾਰਵਾਈ ਕਰਨ ਲਈ ਕਿਹਾ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਵਿਦਿਆਰਥੀਆਂ ਨੂੰ ਹਿਰਾਸਤ ‘ਚ ਲੈ ਲਿਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਦੀ ਗੱਲ ਕਰ ਰਹੀ ਹੈ।
----------- Advertisement -----------
ਮਹਿਲਾ ਕਮਿਸ਼ਨ ਦੀ ਸ਼ਿਕਾਇਤ ‘ਤੇ ਪੁਲਿਸ ਨੇ ਹੋਟਲ ‘ਚ ਛਾਪਾ ਮਾਰ ਕੇ 2 ਸਕੂਲੀ ਬੱਚਿਆਂ ਨੂੰ ਲਿਆ ਹਿਰਾਸਤ ‘ਚ
Published on
----------- Advertisement -----------
----------- Advertisement -----------