ਫਰੀਦਾਬਾਦ ‘ਚ ਕਾਰ ਨੂੰ ਸਾਈਡ ਦਿੰਦੇ ਹੋਏ ਇਕ ਟਰੱਕ ਨਹਿਰ ‘ਚ ਜਾ ਡਿੱਗਿਆ। ਪਰ ਖੁਸ਼ਕਿਸਮਤੀ ਨਾਲ ਰਸਤੇ ‘ਚ ਮੌਜੂਦ ਲੋਕਾਂ ਨੇ ਸਮੇਂ ‘ਤੇ ਡਰਾਈਵਰ ਨੂੰ ਟਰੱਕ ‘ਚੋਂ ਬਾਹਰ ਕੱਢ ਲਿਆ।ਦੱਸ ਦੇਈਏ ਕਿ ਟਰੱਕ ਚਲਾ ਰਹੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਦੇ ਜਾਨ ਬਚ ਗਈ। ਪੁਲਿਸ ਅਨੁਸਾਰ ਸਾਹਮਣੇ ਤੋਂ ਆ ਰਹੀ ਇੱਕ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਟਰੱਕ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਟਰੱਕ ਆਗਰਾ ਨਹਿਰ ਵਿੱਚ ਜਾ ਡਿੱਗਾ, ਫਿਲਹਾਲ ਟਰੱਕ ਨੂੰ ਕੱਢਣ ਲਈ ਬਚਾਅ ਕਾਰਜ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਘਟਨਾ ਫਰੀਦਾਬਾਦ ਦੇ ਬੀਪੀਟੀਪੀ ਥਾਣਾ ਖੇਤਰ ਦੀ ਹੈ, ਜਿੱਥੇ ਅੱਜ ਮਿੱਟੀ ਨਾਲ ਭਰਿਆ ਇੱਕ ਟਰੱਕ ਆਗਰਾ ਨਹਿਰ ਕੋਲੋਂ ਲੰਘ ਰਿਹਾ ਸੀ ਕਿ ਆ ਰਹੀ ਕਾਰ ਨੂੰ ਸਾਈਡ ਦੇਣ ਦੇ ਚੱਕਰ ਵਿੱਚ ਟਰੱਕ ਪਲਟ ਗਿਆ। ਗਨੀਮਤ ਇਹ ਰਹੀ ਕਿ ਰਸਤੇ ਵਿੱਚ ਮੌਜੂਦ ਲੋਕਾਂ ਨੇ ਸਮੇਂ ਸਿਰ ਟਰੱਕ ਡਰਾਈਵਰ ਨੂੰ ਬਾਹਰ ਕੱਢ ਲਿਆ, ਨਹੀਂ ਤਾਂ ਡਰਾਈਵਰ ਦੀ ਜਾਨ ਜਾ ਸਕਦੀ ਸੀ।
----------- Advertisement -----------
ਫਰੀਦਾਬਾਦ: ਕਾਰ ਨੂੰ ਸਾਈਡ ਦਿੰਦੇ ਹੋਏ ਟਰੱਕ ਨਹਿਰ ‘ਚ ਡਿੱਗਿਆ, ਵਾਲ-ਵਾਲ ਬਚਿਆ ਡਰਾਈਵਰ
Published on
----------- Advertisement -----------
----------- Advertisement -----------












