November 14, 2025, 5:09 am
----------- Advertisement -----------
HomeNewsBreaking Newsਕਿਸਾਨ 24 ਅਪ੍ਰੈਲ ਨੂੰ ਲਖੀਮਪੁਰ ਖੀਰੀ ਵੱਲ ਕਰਨਗੇ ਕੂਚ, ਮਾਮਲਾ ਗਵਾਹਾਂ ਨੂੰ...

ਕਿਸਾਨ 24 ਅਪ੍ਰੈਲ ਨੂੰ ਲਖੀਮਪੁਰ ਖੀਰੀ ਵੱਲ ਕਰਨਗੇ ਕੂਚ, ਮਾਮਲਾ ਗਵਾਹਾਂ ਨੂੰ ਧਮਕਾਉਣ ਦਾ

Published on

----------- Advertisement -----------

ਚੰਡੀਗੜ੍ਹ, 17 ਅਪ੍ਰੈਲ 2022 – ਲਖੀਮਪੁਰ ਖੀਰੀ ਮਾਮਲੇ ਦੇ ਗਵਾਹਾਂ ਨੂੰ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਫੇਰ ਤੋਂ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਇਸ ਦੇ ਲਈ ਚੰਡੀਗੜ੍ਹ ਅਤੇ 3 ਰਾਜਾਂ ਤੋਂ ਕਿਸਾਨ ਆਗੂ 24 ਅਪ੍ਰੈਲ ਨੂੰ ਲਖੀਮਪੁਰ ਖੇੜੀ ਪਹੁੰਚ ਕੇ ਸ਼ਕਤੀ ਪ੍ਰਦਰਸ਼ਨ ਕਰਨਗੇ। ਇਸ ਦੇ ਲਈ ਸਾਰੀਆਂ ਯੂਨੀਅਨਾਂ ਨੂੰ ਘੱਟੋ-ਘੱਟ ਇਕ ਵਾਹਨ ਨਾਲ ਜਾਣ ਲਈ ਕਿਹਾ ਗਿਆ ਹੈ।

ਕਿਸਾਨ ਆਗੂ ਮਨਜੀਤ ਰਾਏ ਨੇ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਵਿੱਚ ਬੇਕਸੂਰ ਕਿਸਾਨਾਂ ਨੂੰ ਵਾਹਨਾਂ ਦੀ ਲਪੇਟ ਵਿੱਚ ਲੈ ਲਿਆ ਗਿਆ ਸੀ ਅਤੇ ਕਿਸਾਨ ਸ਼ਹੀਦ ਹੋਏ ਸਨ। ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਹੈ। ਇਸ ਕੇਸ ਦੇ ਗਵਾਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਕਿਸਾਨਾਂ ਦਾ ਵਫ਼ਦ ਇਨ੍ਹਾਂ ਗਵਾਹਾਂ ਨੂੰ ਮਿਲਣ ਲਈ ਲਖੀਮਪੁਰ ਖੇੜੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਦੇ ਕਿਸਾਨ ਸ਼ਾਮਲ ਹੋਣਗੇ।

ਕਿਸਾਨ ਆਗੂ ਮਨਜੀਤ ਰਾਏ ਨੇ ਦੱਸਿਆ ਕਿ ਕਿਸਾਨ ਯੂਨੀਅਨ 24 ਅਪਰੈਲ ਨੂੰ ਅੰਬਾਲਾ ਦੇ ਜੀ.ਟੀ ਰੋਡ ’ਤੇ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਇਕੱਤਰ ਹੋ ਕੇ ਲਖੀਮਪੁਰ ਖੀਰੀ ਜਾਵੇਗੀ। ਉਨ੍ਹਾਂ ਹੋਰਨਾਂ ਰਾਜਾਂ ਦੇ ਕਿਸਾਨ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਹਰ ਜਥੇਬੰਦੀ ਘੱਟੋ-ਘੱਟ ਇੱਕ ਵਾਹਨ ਲੈ ਕੇ ਇੱਥੇ ਪੁੱਜਣ ਤਾਂ ਜੋ ਸਾਰੇ ਲਖੀਮਪੁਰ ਖੀਰੀ ਜਾ ਸਕਣ।

ਲਖੀਮਪੁਰ ਖੇੜੀ ਹਿੰਸਾ ਮਾਮਲੇ ‘ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ। ਉਸ ਨੂੰ ਹਾਲ ਹੀ ਵਿੱਚ ਇਲਾਹਾਬਾਦ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ। ਕਿਸਾਨ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਉਸ ਨੇ ਜ਼ਮਾਨਤ ਰੱਦ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਭਲਕੇ ਫਿਰ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਵਿੱਚ ਪਰਾਲੀ ਸਾੜਨ ਦੇ 312 ਨਵੇਂ ਮਾਮਲੇ, ਮੁਕਤਸਰ ਸਭ ਤੋਂ ਵੱਧ ਪ੍ਰਭਾਵਿਤ

ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਦੀਆਂ ਵਾਰ-ਵਾਰ ਚਿਤਾਵਨੀਆਂ ਦੇ ਬਾਵਜੂਦ ਪੰਜਾਬ ਵਿੱਚ ਪਰਾਲੀ...

ਤਰਨ ਤਾਰਨ ਜ਼ਿਮਨੀ ਚੋਣ: ਵੋਟਿੰਗ ਫੀਸਦ ‘ਆਪ’ ਦੇ ਪੱਖ ਵਿੱਚ, ਪਾਰਟੀ ਕਰ ਸਕਦੀ ਉਲਟਫੇਰ

ਤਰਨਤਾਰਨ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣਾਂ ਲਈ ਮੰਗਲਵਾਰ ਨੂੰ ਵੋਟਿੰਗ ਹੋਈ। ਚੋਣ ਕਮਿਸ਼ਨ...

ਆਪ ਸਰਕਾਰ ਨੇ ਪੰਜਾਬ ਦੇ ਹਵਾਈ ਅੱਡਿਆਂ ਨੂੰ ਦਿੱਤਾ ਵੱਡਾ ਹੁਲਾਰਾ, ਰੁਕਿਆ ਹੋਇਆ ਹਲਵਾਰਾ ਪ੍ਰੋਜੈਕਟ ਵੀ ਮੁੜ ਸੁਰਜੀਤ !

ਚੰਡੀਗੜ੍ਹ, 11 ਨਵੰਬਰ, 202:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ)...

ਧਰਮਿੰਦਰ ਦੀ ਧੀ ਈਸ਼ਾ ਦਿਓਲ ਨੇ ਪਿਤਾ ਦੀ ਮੌ.ਤ ਦੀ ਖ਼ਬਰ ਨੂੰ ਦੱਸਿਆ ਝੂਠ, ਕਿਹਾ-“ਮੇਰੇ ਪਾਪਾ ਠੀਕ ਹਨ’

ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਮੌਤ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।...

ਦਿੱਲੀ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ‘ਤੇ ਵੱਡਾ ਫੈਸਲਾ, GRAP-3 ਲਾਗੂ

ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਸ਼ਹਿਰ ਦਾ ਔਸਤ AQI...

ਪੱਕੇ ਤੌਰ ’ਤੇ ਹੋਵੇਗੀ ਬੰਦ ਜ਼ੀਰਾ ਸ਼ਰਾਬ ਫੈਕਟਰੀ

ਪੰਜਾਬ ਸਰਕਾਰ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਜੀਰੇ ਦੀ ਡਿਸਟਿਲਰੀ ਬਾਰੇ ਨੈਸ਼ਨਲ...

ਅਕਾਲੀ ਦਲ ਵਾਰਿਸ ਪੰਜਾਬ ਦੇ ਇਲੈਕਸ਼ਨ ਇੰਚਾਰਜ ‘ਤੇ ਹੋਇਆ ਹਮਲਾ, ਅੱਗ ਲੱਗਣ ਕਾਰਨ ਗੱਡੀ ਸੜ ਕੇ ਹੋਈ ਸੁਆਹ

ਅਕਾਲੀ ਦਲ ਵਾਰਿਸ ਪੰਜਾਬ ਦੇ ਇਲੈਕਸ਼ਨ ਇੰਚਾਰਜ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ‘ਇਲੈਕਸ਼ਨ...