ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਸਾਬਕਾ ਰਾਸ਼ਟਰਪਤੀ ਦੇ ਆਲੀਸ਼ਾਨ ਪਾਮ ਹਾਊਸ ਅਤੇ ਰਿਜ਼ੋਰਟ ਮਾਰ-ਏ-ਲਿਗੋ ‘ਤੇ ਛਾਪਾ ਮਾਰਿਆ। ਇਹ ਛਾਪੇਮਾਰੀ ਸੋਮਵਾਰ ਦੇਰ ਰਾਤ (ਭਾਰਤ ਵਿੱਚ ਮੰਗਲਵਾਰ ਤੜਕੇ) ਕੀਤੀ ਗਈ। ਡੋਨਾਲਡ ਟਰੰਪ ਨੇ ਖੁਦ ਇਸ ਛਾਪੇਮਾਰੀ ਦੀ ਪੁਸ਼ਟੀ ਕੀਤੀ ਹੈ।
ਟਰੰਪ ਨੇ ਕਿਹਾ, ‘ਫਲੋਰੀਡਾ ਦੇ ਪਾਮ ਬੀਚ ‘ਤੇ ਮੇਰਾ ਖੂਬਸੂਰਤ ਘਰ ਮਾਰ-ਏ-ਲੇਗੋ ਨੂੰ ਐੱਫਬੀਆਈ ਨੇ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਇੱਥੇ ਤਲਾਸ਼ੀ ਮੁਹਿੰਮ ਜਾਰੀ ਹੈ। ਐਫਬੀਆਈ ਏਜੰਟ ਇੱਥੇ ਮੌਜੂਦ ਹਨ।”
ਟਰੰਪ ਦੇ ਦੋ ਕਰੀਬੀਆ ਦਾ ਕਹਿਣਾ ਹੈ ਕਿ ਇਹ ਛਾਪੇਮਾਰੀ ਬਿਨਾਂ ਕਿਸੇ ਨੋਟਿਸ ਦੇ ਕੀਤੀ ਗਈ ਹੈ। ਰਿਪੋਰਟਾਂ ਦੇ ਅਨੁਸਾਰ, ਜਦੋਂ ਐਫਬੀਆਈ ਏਜੰਟਾਂ ਨੇ ਮਾਰ-ਏ-ਲਿਗੋ ‘ਤੇ ਛਾਪਾ ਮਾਰਿਆ ਤਾਂ ਟਰੰਪ ਖੁਦ ਉੱਥੇ ਮੋਜੂਦ ਨਹੀਂ ਸਨ। ਦੱਸਿਆ ਜਾਂਦਾ ਹੈ ਕਿ ਉਹ ਇਸ ਸਮੇਂ ਨਿਊਜਰਸੀ ਵਿੱਚ ਹਨ। ਇੱਥੇ ਉਹ ਇੱਕ ਕੇਸ ਦੇ ਸਿਲਸਿਲੇ ਵਿੱਚ ਗਏ ਹੋਏ ਹਨ।
----------- Advertisement -----------
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਘਰ ‘ਤੇ FBI ਵੱਲੋਂ ਛਾਪੇਮਾਰੀ
Published on
----------- Advertisement -----------
----------- Advertisement -----------












