ਚੀਤਾ ਰਾਜ ਮੱਧ ਪ੍ਰਦੇਸ਼ ਤੋਂ ਮੰਗਲਵਾਰ ਨੂੰ ਇੱਕ ਬੁਰੀ ਖ਼ਬਰ ਸਾਹਮਣੇ ਆਈ। ਦੱਖਣੀ ਅਫ਼ਰੀਕਾ ਤੋਂ ਲਿਆਂਦੀ ਗਈ ਇੱਕ ਮਾਦਾ ਚੀਤਾ ਦਕਸ਼ ਦੀ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਮੌਤ ਹੋ ਗਈ। ਹੁਣ ਤੱਕ ਇੱਥੇ ਤਿੰਨ ਚੀਤਿਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਮੱਧ ਪ੍ਰਦੇਸ਼ ਦੇ ਚੀਫ ਕੰਜ਼ਰਵੇਟਰ ਜੇਐਸ ਚੌਹਾਨ ਨੇ ਦਿੱਤੀ।
ਦੱਸਿਆ ਗਿਆ ਹੈ ਕਿ ਕੁਨੋ ਨੈਸ਼ਨਲ ਪਾਰਕ ਦੀ ਨਿਗਰਾਨੀ ਟੀਮ ਨੇ ਮੰਗਲਵਾਰ ਸਵੇਰੇ ਮਾਦਾ ਚੀਤਾ ਦਕਸ਼ਾ ਨੂੰ ਜ਼ਖਮੀ ਹਾਲਤ ‘ਚ ਦੇਖਿਆ, ਜਿਸ ਤੋਂ ਬਾਅਦ ਦੁਪਹਿਰ ਕਰੀਬ 12 ਵਜੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੁਨੋ ਨੈਸ਼ਨਲ ਪਾਰਕ ਵਿੱਚ ਦੱਖਣੀ ਅਫਰੀਕਾ ਤੋਂ ਲਿਆਂਦੇ ਚੀਤਿਆਂ ‘ਚੋ 23 ਅਪ੍ਰੈਲ ਨੂੰ ਚੀਤੇ ਉਦੈ ਦੀ ਮੌਤ ਹੋ ਗਈ ਸੀ। ਚੀਤਾ ਉਦੈ ਦੀ ਮੌਤ ਬੀਮਾਰੀ ਕਾਰਨ ਹੋਣ ਦਾ ਖੁਲਾਸਾ ਹੋਇਆ ਹੈ।
ਇਸ ਤੋਂ ਪਹਿਲਾਂ 27 ਮਾਰਚ ਨੂੰ ਇੱਥੇ ਮਾਦਾ ਚੀਤਾ ਸਾਸ਼ਾ ਦੀ ਮੌਤ ਹੋ ਗਈ ਸੀ। ਸਾਸ਼ਾ ਗਰਭਵਤੀ ਦੱਸੀ ਜਾ ਰਹੀ ਸੀ, ਉਸ ਨੂੰ 17 ਸਤੰਬਰ 2022 ਨੂੰ ਨਾਮੀਬੀਆ ਤੋਂ ਲਿਆਂਦਾ ਗਿਆ ਸੀ।
----------- Advertisement -----------
ਦੱਖਣੀ ਅਫਰੀਕਾ ਤੋਂ ਲਿਆਂਦੀ ਮਾਦਾ ਚੀਤਾ ਦਕਸ਼ ਦੀ ਕੁਨੋ ਨੈਸ਼ਨਲ ਪਾਰਕ ਵਿੱਚ ਮੌ+ਤ
Published on
----------- Advertisement -----------
----------- Advertisement -----------












