‘ਖਲੀ ਬਲੀ’, ‘ਦੇਹਤੀ ਡਿਸਕੋ’ ਵਰਗੀਆਂ ਫਿਲਮਾਂ ਦੇ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ‘ਤੇ ਆਪਣੀ ਪਤਨੀ ਅਭਿਨੇਤਰੀ ਯਾਸਮੀਨ ‘ਤੇ ਕਾਰ ਚੜ੍ਹਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸਦੀ ਪਤਨੀ ਨੇ ਉਸਨੂੰ ਅੰਧੇਰੀ (ਪੱਛਮੀ) ਵਿੱਚ ਇੱਕ ਰਿਹਾਇਸ਼ੀ ਇਮਾਰਤ ਦੀ ਪਾਰਕਿੰਗ ਵਿੱਚ ਇੱਕ ਹੋਰ ਔਰਤ ਨਾਲ ਕਾਰ ਵਿੱਚ ਬੈਠੇ ਦੇਖਿਆ। ਜਦੋਂ ਉਹ ਉਸ ਨਾਲ ਗੱਲ ਕਰਨ ਆਈ ਤਾਂ ਕਮਲ ਮਿਸ਼ਰਾ ਨੇ ਭੱਜਣ ਦੀ ਕੋਸ਼ਿਸ਼ ਵਿਚ ਪਤਨੀ ਨੂੰ ਕਾਰ ਹੇਠਾਂ ਕੁਚਲ ਦਿੱਤਾ।
ਇਸ ਘਟਨਾ ‘ਚ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ। ਉਸ ਦੀਆਂ ਬਾਹਾਂ, ਲੱਤਾਂ ਅਤੇ ਸਿਰ ‘ਤੇ ਸੱਟਾਂ ਲੱਗੀਆਂ ਹਨ। ਇਹ ਘਟਨਾ 19 ਅਕਤੂਬਰ ਦੀ ਹੈ। ਪੁਲੀਸ ਅਨੁਸਾਰ ਮੁਲਜ਼ਮ ਦੀ ਪਤਨੀ ਨੇ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਕਮਲ ਕਿਸ਼ੋਰ ਮਿਸ਼ਰਾ ਦੀ ਪਤਨੀ ਯਾਸਮੀਨ ਨੇ ਉਨ੍ਹਾਂ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ, ‘ਜਦੋਂ ਮੈਂ 19 ਅਕਤੂਬਰ ਨੂੰ ਘਰ ਪਹੁੰਚੀ ਤਾਂ ਉਹ (ਪਤੀ) ਆਪਣੀ ਕਾਰ ‘ਚ ਕਿਸੇ ਹੋਰ ਔਰਤ ਨਾਲ ਰੋਮਾਂਸ ਕਰ ਰਿਹਾ ਸੀ। ਉਹ ਦੋਵੇਂ ਬਹੁਤ ਨੇੜੇ ਸਨ। ਦੋਹਾਂ ਨੂੰ ਇਕੱਠੇ ਦੇਖ ਕੇ ਮੈਂ ਕਾਰ ਦਾ ਸ਼ੀਸ਼ਾ ਖੜਕਾਇਆ ਅਤੇ ਸ਼ੀਸ਼ਾ ਨੀਵਾਂ ਕਰਨ ਲਈ ਕਿਹਾ ਕਿ ਮੈਂ ਕੁਝ ਗੱਲ ਕਰਨੀ ਹੈ, ਪਰ ਕਮਲ ਨੇ ਮੇਰੀ ਇਕ ਨਾ ਸੁਣੀ ਅਤੇ ਕਾਰ ਮੋੜ ਕੇ ਦੌੜਨ ਲੱਗਾ। ਯਾਸਮੀਨ ਨੇ ਅੱਗੇ ਕਿਹਾ, ‘ਮੈਂ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੇਰੇ ‘ਤੇ ਕਾਰ ਚੜ੍ਹਾ ਦਿੱਤੀ।ਕਾਰ ਤੋਂ ਉਤਰ ਕੇ ਉਨ੍ਹਾਂ ਇਹ ਵੀ ਨਹੀਂ ਦੇਖਿਆ ਕਿ ਮੈਂ ਜ਼ਿੰਦਾ ਹਾਂ ਜਾਂ ਨਹੀਂ। ਸਾਡਾ ਰਿਸ਼ਤਾ 9 ਸਾਲ ਪੁਰਾਣਾ ਹੈ ਪਰ ਉਸ ਵਿਅਕਤੀ ਨੇ 9 ਸੈਕਿੰਡ ਲਈ ਵੀ ਮੇਰੇ ਬਾਰੇ ਨਹੀਂ ਸੋਚਿਆ।
----------- Advertisement -----------
ਫਿਲਮ ਨਿਰਮਾਤਾ ਨੇ ਪਤਨੀ ਨੂੰ ਕਾਰ ਨਾਲ ਕੁਚਲਿਆ, ਮਾਮਲਾ ਦਰਜ
Published on
----------- Advertisement -----------
----------- Advertisement -----------












