ਇਸ ਵਾਰ ਬੁੱਧ ਪੂਰਨਿਮਾ 5 ਮਈ ਦਿਨ ਸ਼ੁੱਕਰਵਾਰ ਨੂੰ ਮਨਾਈ ਜਾ ਰਹੀ ਹੈ। ਇਸ ਦਿਨ ਹੀ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ।ਚੰਦਰ ਗ੍ਰਹਿਣ ਦੌਰਾਨ ਕੋਈ ਵੀ ਸ਼ੁਭ ਕੰਮ ਕਰਨ ਦੀ ਮਨਾਹੀ ਹੈ। ਚੰਦਰ ਗ੍ਰਹਿਣ ਰਾਤ 08.45 ਵਜੇ ਲੱਗੇਗਾ ਅਤੇ ਦੇਰ ਰਾਤ 01:00 ਵਜੇ ਸਮਾਪਤ ਹੋਵੇਗਾ। ਇਹ ਗ੍ਰਹਿਣ ਭਾਰਤ ਵਿੱਚ ਨਹੀਂ ਦਿਖਾਈ ਦੇਵੇਗਾ। ਇਹ ਚੰਦਰ ਗ੍ਰਹਿਣ ਯੂਰਪ, ਏਸ਼ੀਆ, ਆਸਟ੍ਰੇਲੀਆ, ਅਫਰੀਕਾ, ਅੰਟਾਰਕਟਿਕਾ, ਪ੍ਰਸ਼ਾਂਤ ਅਟਲਾਂਟਿਕ ਅਤੇ ਹਿੰਦ ਮਹਾਸਾਗਰ ਵਿੱਚ ਦਿਖਾਈ ਦੇਵੇਗਾ। ਇਸ ਗ੍ਰਹਿਣ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ‘ਤੇ ਦੇਖਣ ਨੂੰ ਮਿਲੇਗਾ। ਪਰ ਇਸਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਹ ਚੰਦਰ ਗ੍ਰਹਿਣ 3 ਰਾਸ਼ੀਆਂ ਦੇ ਲੋਕਾਂ ਨੂੰ ਖਾਸ ਲਾਭ ਦੇਣ ਵਾਲਾ ਹੈ। ਆਓ ਜਾਣਦੇ ਹਾਂ-
ਚੰਦਰ ਗ੍ਰਹਿਣ 2023 ਦੇ ਸਕਾਰਾਤਮਕ ਪ੍ਰਭਾਵ
ਮਿਥੁਨ: ਸਾਲ 2023 ਦਾ ਪਹਿਲਾ ਚੰਦਰ ਗ੍ਰਹਿਣ ਤੁਹਾਡੀ ਰਾਸ਼ੀ ਦੇ ਲੋਕਾਂ ਦੀ ਕਿਸਮਤ ਨੂੰ ਰੌਸ਼ਨ ਕਰਨ ਵਾਲਾ ਸਾਬਤ ਹੋ ਸਕਦਾ ਹੈ। ਜੋ ਲੋਕ ਨਵੀਂ ਨੌਕਰੀ ਦੀ ਤਲਾਸ਼ ਕਰ ਰਹੇ ਹਨ, ਉਨ੍ਹਾਂ ਨੂੰ ਸਫਲਤਾ ਮਿਲੇਗੀ। ਨੌਕਰੀ ਕਰਨ ਵਾਲੇ ਲੋਕਾਂ ਨੂੰ ਤਰੱਕੀ ਅਤੇ ਤਨਖਾਹ ਵਿੱਚ ਵਾਧੇ ਦਾ ਲਾਭ ਮਿਲ ਸਕਦਾ ਹੈ। ਇਸ ਨਾਲ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਹੋਵੇਗੀ। ਵਪਾਰ ਨਾਲ ਜੁੜੇ ਲੋਕਾਂ ਨੂੰ ਵਪਾਰ ਵਿੱਚ ਲਾਭ ਕਮਾਉਣ ਦਾ ਮੌਕਾ ਮਿਲੇਗਾ।
ਸਿੰਘ: ਚੰਦਰ ਗ੍ਰਹਿਣ ਸਿੰਘ ਰਾਸ਼ੀ ਵਾਲਿਆਂ ਲਈ ਵੀ ਸਕਾਰਾਤਮਕ ਨਤੀਜੇ ਦੇ ਸਕਦਾ ਹੈ। ਜੇਕਰ ਤੁਸੀਂ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਵਿੱਚ ਸਫਲਤਾ ਮਿਲੇਗੀ। ਇਸ ਸਮੇਂ ਵਿੱਚ ਮਨ ਪੂਜਾ ਅਤੇ ਅਧਿਆਤਮਿਕਤਾ ਵਿੱਚ ਰੁੱਝਿਆ ਰਹੇਗਾ। ਧਾਰਮਿਕ ਕੰਮਾਂ ਵਿੱਚ ਭਾਗੀਦਾਰੀ ਵਧੇਗੀ।
ਮਕਰ: ਮਕਰ ਰਹੀ ਵਾਲਿਆਂ ਲਈ ਚੰਦਰ ਗ੍ਰਹਿਣ ਦੌਲਤ ਅਤੇ ਜਾਇਦਾਦ ਵਿੱਚ ਵਾਧਾ ਕਰਨ ਵਾਲਾ ਸਾਬਤ ਹੋ ਸਕਦਾ ਹੈ। ਇਸ ਸਮੇਂ ਤੁਸੀਂ ਆਪਣੇ ਲਈ ਨਵੀਂ ਕਾਰ ਜਾਂ ਨਵਾਂ ਘਰ ਖਰੀਦ ਸਕਦੇ ਹੋ। ਜੇਕਰ ਤੁਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸਮਾਂ ਚੰਗਾ ਹੈ। ਇਹ ਤੁਹਾਡੇ ਲਈ ਲਾਭਕਾਰੀ ਅਤੇ ਪ੍ਰਗਤੀਸ਼ੀਲ ਰਹੇਗਾ।
----------- Advertisement -----------
ਬੁੱਧ ਪੂਰਨਿਮਾ ਦੇ ਦਿਨ ਲੱਗਣ ਜਾ ਰਿਹਾ ਹੈ ਸਾਲ ਦਾ ਪਹਿਲਾ ਚੰਦਰ ਗ੍ਰਹਿਣ, ਇਹ 3 ਰਾਸ਼ੀਆਂ ਵਾਲਿਆਂ ਦੀ ਖੁੱਲ੍ਹੇਗੀ ਕਿਸਮਤ!
Published on
----------- Advertisement -----------
----------- Advertisement -----------












