September 8, 2026, 12:36 pm
----------- Advertisement -----------
HomeNewsBreaking Newsਅੱਜ ਤੋਂ ਸ਼ੁਰੂ ਹੋਵੇਗਾ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ

ਅੱਜ ਤੋਂ ਸ਼ੁਰੂ ਹੋਵੇਗਾ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ

Published on

----------- Advertisement -----------

18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਯਾਨੀ ਕਿ ਅੱਜ ਤੋਂ ਸ਼ੁਰੂ ਹੋਵੇਗਾ। 3 ਜੁਲਾਈ ਤੱਕ ਚੱਲਣ ਵਾਲੇ ਸੈਸ਼ਨ ਦੇ ਪਹਿਲੇ ਦੋ ਦਿਨ ਨਵੇਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਨਵੀਂ ਲੋਕ ਸਭਾ ਸਪੀਕਰ ਦੀ ਚੋਣ ਬੁੱਧਵਾਰ ਨੂੰ ਹੋਵੇਗੀ, ਜਦੋਂ ਕਿ ਵੀਰਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ।
10 ਦਿਨਾਂ (29-30 ਜੂਨ ਨੂੰ ਛੁੱਟੀ) ‘ਚ ਕੁੱਲ 8 ਮੀਟਿੰਗਾਂ ਹੋਣਗੀਆਂ। ਸਭ ਤੋਂ ਪਹਿਲਾਂ ਪ੍ਰੋਟੇਮ ਸਪੀਕਰ ਭਰਤਰਿਹਰੀ ਮਹਤਾਬ ਰਾਸ਼ਟਰਪਤੀ ਭਵਨ ਜਾ ਕੇ ਸਹੁੰ ਚੁੱਕਣਗੇ। ਇਸ ਤੋਂ ਬਾਅਦ ਉਹ ਸਵੇਰੇ 11 ਵਜੇ ਲੋਕ ਸਭਾ ਪਹੁੰਚਣਗੇ। ਪਹਿਲੇ ਦੋ ਦਿਨ ਯਾਨੀ 24 ਅਤੇ 25 ਜੂਨ ਨੂੰ ਪ੍ਰੋਟੇਮ ਸਪੀਕਰ ਨਵੇਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣਗੇ।ਇਸ ਤੋਂ ਬਾਅਦ 26 ਜੂਨ ਨੂੰ ਲੋਕ ਸਭਾ ਸਪੀਕਰ ਦੀ ਚੋਣ ਹੋਵੇਗੀ।ਰਾਜ ਸਭਾ ਦਾ 264ਵਾਂ ਸੈਸ਼ਨ 27 ਜੂਨ ਨੂੰ ਸ਼ੁਰੂ ਹੋਵੇਗਾ।
ਸੈਸ਼ਨ ਦੇ ਆਖਰੀ ਦੋ ਦਿਨ ਸਰਕਾਰ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਪੇਸ਼ ਕਰੇਗੀ ਅਤੇ ਦੋਵਾਂ ਸਦਨਾਂ ‘ਚ ਚਰਚਾ ਹੋਵੇਗੀ। ਦੱਸ ਦਈਏ ਕਿ ਵਿਰੋਧੀ ਧਿਰ ਨੇ ਪ੍ਰੋਟੈਮ ਪ੍ਰਧਾਨ ਦੀ ਨਿਯੁਕਤੀ ਤੋਂ ਇਲਾਵਾ ਨੀਟ-ਯੂਜੀ ਪੇਪਰ ਲੀਕ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਮਾਮਲੇ ਵਿੱਚ ਵੀ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ ਹੈ, ਜਿਸ ਕਾਰਨ ਪਹਿਲੇ ਦਿਨ ਹੀ ਹੰਗਾਮਾ ਹੋਣ ਦੇ ਆਸਾਰ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, 20 ਦਿਨਾਂ ਬਾਅਦ ਪਿੰਡ ਥੋਬਾ ਪਹੁੰਚੀ ਦੇਹ, ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ ਦੇ ਅਜਨਾਲਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਜਨਾਲਾ ਖੇਤਰ ਦੇ...

ਹਿਮਾਚਲ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ, ਜਥੇਦਾਰ ਗੜਗੱਜ ਨੇ ਘਟਨਾ ਦੀ ਕੀਤੀ ਸਖ਼ਤ ਨਿੰਦਾ

ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਨਿੱਜੀ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ...

ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ

ਪੰਜਾਬ ‘ਚ ਸਰਕਾਰੀ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚਾਲੇ...

ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; ਸੁਚਾਰੂ ਪ੍ਰਵਾਨਗੀਆਂ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪੂਰਨ ਸਹਿਯੋਗ ਦਾ ਦਿੱਤਾ...

*ਚੰਡੀਗੜ੍ਹ/ਦੁਬਈ, 7 ਸਤੰਬਰ::ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਆਲਮੀ ਨਿਵੇਸ਼ ਨੂੰ ਆਕਰਸ਼ਿਤ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ ਇਲਾਜ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਅੰਗ ਗੁਆਉਣ ਦੇ ਖ਼ਤਰੇ ਤੋਂ ਬਚਾਉਣ ਵਿੱਚ ਕੀਤੀ ਮਦਦ

ਚੰਡੀਗੜ੍ਹ, 07 ਸਤੰਬਰ 2026: ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ,ਪਰ ਇਸ ਦਾ ਖ਼ਤਰਾ ਬਿਲਕੁਲ...

ਪੰਜਾਬ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਇੱਕ ਸਾਲ ਵਿੱਚ ਦਾਖ਼ਲੇ 164% ਵਧੇ

ਚੰਡੀਗੜ੍ਹ; 7 ਸਤੰਬਰ 2026:‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਭਗਵੰਤ ਮਾਨ ਸਰਕਾਰ ਦੇ ਨਸ਼ਾ ਛੁਡਾਊ...

ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਬਣੀ ਸਹਿਮਤੀ; 7 ਦਿਨਾਂ ਬਾਅਦ ਧਰਨਾ ਅੱਜ ਸਮਾਪਤ

ਸੰਯੁਕਤ ਕਿਸਾਨ ਮੋਰਚਾ ਅਤੇ ਪੰਜਾਬ ਸਰਕਾਰ ਵਿਚਾਲੇ ਮੰਗਾਂ ਨੂੰ ਲੈ ਕੇ ਪੂਰਨ ਸਹਿਮਤੀ ਬਣ...

ਘਰੇਲੂ ਵਿਵਾਦ ਨੇ ਧਾਰਿਆ ਖੂਨੀ ਰੂਪ, ਭਤੀਜੇ ਨੇ ਚਾਚੇ ਦਾ ਕੀਤਾ ਕਤਲ

ਹੁਸ਼ਿਆਰਪੁਰ ਦੇ ਹਾਜੀਪੁਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਾਲ ਸਾਹਮਣੇ ਆਇਆ ਹੈ...

ਚੋਰੀ ਦੇ ਡਰੋਂ ਗਜ਼ਬ ਜੁਗਾੜ! ਘਰ ਦੇ ਬਾਹਰ ਨਹੀਂ ਛੱਤ ‘ਤੇ ਖੜ੍ਹੀ ਕਰ ਦਿੱਤੀ ਲੱਖਾਂ ਦੀ ਸਕਾਰਪੀਓ

ਬਿਹਾਰ ਦੇ ਇਕ ਸ਼ਖਸ ਨੇ ਜੋ ਕੀਤਾ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ...