ਅੱਜ ਦੇ ਸਮੇਂ ਵਿੱਚ ਕਈ ਦੇਸ਼ਾ ਦੀਆ ਕੁੜੀਆਂ “ਸੋਲੋ ਵੈਡਿੰਗ” ਨੂੰ ਅਪਣਾ ਰਹੀਆਂ ਹਨ ਜਿਸ ਦਾ ਮਤਲਬ ਹੈ ਆਪਣੇ ਆਪ ਨਾਲ ਵਿਆਹ ਕਰਨਾ ਸੋਲੋਗਾਮੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਆਪਣੇ ਆਪ ਨਾਲ ਵਿਆਹ ਕਰਨਾ ਆਪਣੀ ਕੀਮਤ ਦੀ ਪੁਸ਼ਟੀ ਕਰਨਾ ਹੈ। ਭਾਰਤ ਵਿੱਚ ਵੀ ਹੁਣ ਅਜਿਹਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੋਈ ਇੱਕਲੇ ਵਿਆਹ ਕਰਵਾਉਣ ਜਾ ਰਿਹਾ ਹੈ। ਗੁਜਰਾਤ ਦੇ ਵਡੋਦਰਾ ‘ਚ ਇਕ ਔਰਤ 11 ਜੂਨ ਨੂੰ ਖੁਦ ਨਾਲ ਵਿਆਹ ਕਰਵਾਉਣ ਵਾਲੀ ਹੈ। ਇਸ ਵਿਆਹ ‘ਚ ਕੋਈ ਲਾੜਾ ਉਸ ਨਾਲ ਨਹੀਂ ਹੋਵੇਗਾ। ਅੱਜ ਦੇ ਸਮੇਂ ਵਿੱਚ ਇਹ ਰੁਝਾਨ ਜਾਪਾਨ, ਇਟਲੀ, ਆਸਟ੍ਰੇਲੀਆ, ਤਾਈਵਾਨ, ਅਮਰੀਕਾ ਅਤੇ ਯੂ.ਕੇ. ਵਿੱਚ ਬਹੁਤ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈ।

ਗੁਜਰਾਤ ਦੀ ਰਹਿਣ ਵਾਲੀ 24 ਸਾਲਾ ਸ਼ਮਾ ਬਿੰਦੂ ਨੇ ਆਪਣੇ ਲਈ ਲਹਿੰਗਾ ਅਤੇ ਗਹਿਣੇ ਵੀ ਖਰੀਦੇ ਹਨ। ਇਸ ਦੇ ਨਾਲ ਹੀ ਉਸ ਨੇ ਦੁਲਹਨ ਵਾਂਗ ਸਜਣ ਲਈ ਪਾਰਲਰ ਵੀ ਬੁੱਕ ਕਰਵਾਇਆ ਹੈ, ਆਪਣੇ ਵਿਆਹ ਲਈ ਸ਼ਮਾ ਨੇ ਗੋਤਰੀ ਦੇ ਮੰਦਰ ਨੂੰ ਚੁਣਿਆ ਹੈ ਅਤੇ ਉਸ ਨੇ ਵਿਆਹ ‘ਚ ਖੁਦ ਨੂੰ ਪੰਜ ਕਸਮਾਂ ਵੀ ਲਿਖੀਆਂ ਹਨ। ਉਨ੍ਹਾਂ ਕਿਹਾ ਕਿ ਸਵੈ-ਵਿਆਹ ਆਪਣੇ ਆਪ ਲਈ ਪਿਆਰ ਦਿਖਾਉਣ ਦਾ ਇੱਕ ਤਰੀਕਾ ਹੈ। ਮੈਂ ਆਪਣੇ ਆਪ ਨੂੰ ਪਿਆਰ ਕਰਦੀ ਹਾਂ ਅਤੇ ਇਸੇ ਲਈ ਮੈਂ ਵਿਆਹ ਕਰ ਰਹੀ ਹਾਂ।

ਇਨ੍ਹਾਂ ਦੀ ਨਹੀਂ ਸ਼ਮਾ ਨੇ ਪੂਰੇ ਰੀਤੀ-ਰਿਵਾਜਾਂ ਨਾਲ ਖੁਦ ਨਾਲ ਵਿਆਹ ਕਰਵਾਉਣਾ ਹੈ। ਇਸ ਦੇ ਨਾਲ ਹੀ ਉਹ ਹਨੀਮੂਨ ਡੇਸਟੀਨੇਸ਼ਨ ‘ਤੇ 2 ਹਫਤਿਆਂ ਲਈ ਗੋਆ ਵੀ ਜਾਣ ਵਾਲੀ ਹੈ। ਜਦੋਂ ਸ਼ਮਾ ਨੇ ਆਪਣੇ ਵਿਆਹ ਦੇ ਫੈਸਲੇ ਬਾਰੇ ਪਰਿਵਾਰ ਵਾਲਿਆਂ ਨੂੰ ਦੱਸਿਆ ਤਾਂ ਉਹ ਕਾਫੀ ਹੈਰਾਨ ਰਹਿ ਗਏ। ਪਰ ਆਖਿਰਕਾਰ ਆਪਣੀ ਧੀ ਨੂੰ ਸਮਝਦਿਆਂ ਉਹ ਵਿਆਹ ਲਈ ਰਾਜ਼ੀ ਹੋ ਗਏ। ਇਸ ਵਿਆਹ ਲਈ ਮਾਪਿਆਂ ਨੇ ਉਸ ਨੂੰ ਆਸ਼ੀਰਵਾਦ ਵੀ ਦਿੱਤਾ।
ਪਿਛਲੇ ਸਾਲ ਆਸਟ੍ਰੇਲੀਆ ‘ਚ ਪੈਟਰੀਸ਼ੀਆ ਕ੍ਰਿਸਟੀਨ ਨਾਂ ਦੀ ਲੜਕੀ ਨੇ ਆਪਣੇ ਨਾਲ ਵਿਆਹ ਕਰਵਾ ਲਿਆ ਸੀ। ਆਸਟ੍ਰੇਲੀਆ ਦੇ ਸਿਡਨੀ ‘ਚ ਰਹਿਣ ਵਾਲੀ 28 ਸਾਲਾ ਪੈਟਰੀਸ਼ੀਆ ਪੇਸ਼ੇ ਤੋਂ ਅਧਿਆਪਕ ਹੈ। ਉਸ ਦੀ ਮੰਗਣੀ 8 ਸਾਲ ਪਹਿਲਾਂ ਟੁੱਟ ਗਈ ਸੀ। ਅਜਿਹੇ ‘ਚ ਉਸ ਨੇ ਉਦਾਸ ਹੋਣ ਦੀ ਬਜਾਏ ਅੱਗੇ ਵਧਣ ਦਾ ਫੈਸਲਾ ਕੀਤਾ ਅਤੇ ਜ਼ਿੰਦਗੀ ਨੂੰ ਆਪਣਾ ਮਨਪਸੰਦ ਸਮਝ ਕੇ ਬਿਤਾਉਣ ਦਾ ਐਲਾਨ ਕੀਤਾ।












