ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਦੀ ਇੱਕ ਅਭਿਨੇਤਰੀ ਦਾ ਡੇਢ ਲੱਖ ਰੁਪਏ ਦਾ ਮੋਬਾਈਲ ਸ਼ਨੀਵਾਰ ਨੂੰ ਵਰਿੰਦਾਵਨ ਵਿੱਚ ਚੋਰੀ ਹੋ ਗਿਆ। ਯਮੁਨਾ ਕੰਢੇ ਫਿਲਮ ਦੇ ਗੀਤ ਦੀ ਸ਼ੂਟਿੰਗ ਦੌਰਾਨ ਬੈਗ ਵਿੱਚੋਂ ਮੋਬਾਈਲ ਫੋਨ ਚੋਰੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪੁਲਸ ਨੇ ਫੋਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕੋਤਵਾਲੀ ਪੁਲਸ ਸਟੇਸ਼ਨ ਇੰਚਾਰਜ ਸੂਰਜ ਪ੍ਰਕਾਸ਼ ਨੇ ਐਤਵਾਰ ਨੂੰ ਦੱਸਿਆ ਕਿ ਕੋਲੰਬੀਆ ਦੀ ਨਾਗਰਿਕ ਉਲੀਆਨਾ ਉਰਫ ਅੰਬਿਕਾ ਦਾਸੀ ਸ਼ਨੀਵਾਰ ਨੂੰ ਕੇਸ਼ੀਘਾਟ ‘ਤੇ ਇਕ ਗੀਤ ਦੀ ਸ਼ੂਟਿੰਗ ਕਰ ਰਹੀ ਸੀ। ਥਾਣਾ ਇੰਚਾਰਜ ਨੇ ਦੱਸਿਆ ਕਿ ਜਦੋਂ ਅਦਾਕਾਰਾ ਨੇ ਸ਼ਾਟ ਖਤਮ ਹੋਣ ਤੋਂ ਬਾਅਦ ਫੋਨ ਕਰਨ ਲਈ ਬੈਗ ‘ਚੋਂ ਮੋਬਾਇਲ ਕੱਢਣਾ ਚਾਹਿਆ ਤਾਂ ਫੋਨ ਉਸ ‘ਚ ਨਹੀਂ ਸੀ। ਇਸ ਤੋਂ ਬਾਅਦ ਉਸ ਨੇ ਥਾਣੇ ‘ਚ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾਇਆ। ਪੁਲਿਸ ਸੀਸੀਟੀਵੀ ਫੁਟੇਜ ਰਾਹੀਂ ਚੋਰੀ ਹੋਏ ਮੋਬਾਈਲ ਨੂੰ ਟਰੇਸ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
----------- Advertisement -----------
ਵ੍ਰਿੰਦਾਵਨ ‘ਚ ਸ਼ੂਟਿੰਗ ਦੌਰਾਨ ਵਿਦੇਸ਼ੀ ਅਦਾਕਾਰਾ ਦਾ ਕੀਮਤੀ ਮੋਬਾਇਲ ਚੋਰੀ
Published on
----------- Advertisement -----------
----------- Advertisement -----------