ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਐਂਜੀਓਪਲਾਸਟੀ ਕਰਵਾਈ ਗਈ ਹੈ। ਸੂਤਰਾਂ ਮੁਤਾਬਕ ਦਿਲ ਦੀ ਸੱਮਸਿਆ ਕਾਰਨ ਬੁੱਧਵਾਰ ਨੂੰ ਮੁੰਬਈ ਦੇ ਇਕ ਹਸਪਤਾਲ ‘ਚ ਉਨ੍ਹਾਂ ਦੀ ਐਂਜੀਓਪਲਾਸਟੀ ਹੋਈ। 76 ਸਾਲਾ ਲਾਲੂ ਨੂੰ ਦੋ ਦਿਨ ਪਹਿਲਾਂ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਦਿਲ ‘ਚ ਬਲਾਕੇਜ ਦੀ ਸਮੱਸਿਆ ਕਾਰਨ ਡਾਕਟਰਾਂ ਨੇ ਐਂਜੀਓਪਲਾਸਟੀ ਦੀ ਸਲਾਹ ਦਿੱਤੀ ਹੈ। ਹਾਲਾਂਕਿ ਹਸਪਤਾਲ ਵੱਲੋਂ ਅਜੇ ਤੱਕ ਲਾਲੂ ਦੀ ਸਿਹਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਉਨ੍ਹਾਂ ਨੂੰ ਇੱਕ-ਦੋ ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਏਸ਼ੀਅਨ ਹਾਰਟ ਇੰਸਟੀਚਿਊਟ ਦੇ ਡਾਕਟਰ ਸੰਤੋਸ਼ ਡੋਰਾ ਅਤੇ ਤਿਲਕ ਸੁਵਰਨਾ ਨੇ ਉਸ ਦੀ ਸਫਲ ਐਂਜੀਓਪਲਾਸਟੀ ਕੀਤੀ। ਦੱਸ ਦੇਈਏ ਕਿ ਆਰਜੇਡੀ ਸੁਪਰੀਮੋ ਪਿਛਲੇ ਮੰਗਲਵਾਰ ਨੂੰ ਪਟਨਾ ਤੋਂ ਮੁੰਬਈ ਪਹੁੰਚੇ ਸਨ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦਾ ਮੁੰਬਈ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
----------- Advertisement -----------
ਦਿਲ ਦੀ ਬਿਮਾਰੀ ਤੋਂ ਪੀੜਤ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ, ਮੁੰਬਈ ਦੇ ਹਸਪਤਾਲ ‘ਚ ਹੋਈ ਐਂਜੀਓਪਲਾਸਟੀ
Published on
----------- Advertisement -----------
----------- Advertisement -----------