May 19, 2024, 5:22 am
----------- Advertisement -----------
HomeNewsHaryanaਹਰਿਆਣਾ ਦੇ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਭਾਜਪਾ 'ਚ ਸ਼ਾਮਲ

ਹਰਿਆਣਾ ਦੇ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਭਾਜਪਾ ‘ਚ ਸ਼ਾਮਲ

Published on

----------- Advertisement -----------

ਹਰਿਆਣਾ ਦੇ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸ਼ੁੱਕਰਵਾਰ ਨੂੰ ਸਾਬਕਾ ਮੰਤਰੀ ਨੇ ਆਪਣੇ ਸਮਰਥਕਾਂ ਨਾਲ ਭਾਜਪਾ ਦੀ ਮੈਂਬਰਸ਼ਿਪ ਲਈ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਸਾਬਕਾ ਮੰਤਰੀ ਸਤਪਾਲ ਸਾਂਗਵਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀਲਾਲ ਦੇ ਕਰੀਬੀ ਵੀ ਰਹੇ ਹਨ।


ਸਾਂਗਵਾਨ ਦਾ ਸਿਆਸੀ ਸਫ਼ਰ ਕਾਫੀ ਲੰਬਾ ਰਿਹਾ ਹੈ। 1996 ਵਿਚ ਉਹ ਹਰਿਆਣਾ ਵਿਕਾਸ ਪਾਰਟੀ ਦੀ ਟਿਕਟ ‘ਤੇ ਪਹਿਲੀ ਵਾਰ ਚਰਖੀ ਦਾਦਰੀ ਤੋਂ ਵਿਧਾਇਕ ਬਣੇ ਅਤੇ ਬਾਅਦ ਵਿਚ ਕਈ ਚੋਣਾਂ ਵੀ ਲੜੀਆਂ। ਸਾਂਗਵਾਨ ਭੂਪੇਂਦਰ ਹੁੱਡਾ ਸਰਕਾਰ ਵਿੱਚ ਸਹਿਕਾਰਤਾ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ 2014 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਟਿਕਟ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਦੋਂ 2019 ਦੀਆਂ ਚੋਣਾਂ ਵਿੱਚ ਕਾਂਗਰਸ ਤੋਂ ਉਨ੍ਹਾਂ ਦੀ ਟਿਕਟ ਕੱਟੀ ਗਈ ਤਾਂ ਉਹ ਜੇਜੇਪੀ ਵਿੱਚ ਸ਼ਾਮਲ ਹੋ ਗਏ ਅਤੇ ਵਿਧਾਨ ਸਭਾ ਚੋਣਾਂ ਲੜੀਆਂ। ਇਹਨਾਂ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਸੋਮਬੀਰ ਸਾਂਗਵਾਨ ਨੇ ਉਨ੍ਹਾਂ ਨੂੰ ਹਰਾਇਆ ਅਤੇ ਸਤਪਾਲ ਸਾਂਗਵਾਨ ਦੂਜੇ ਸਥਾਨ ’ਤੇ ਰਹੇ।
ਸਾਂਗਵਾਨ ਨੇ ਕਿਸਾਨ ਅੰਦੋਲਨ ਦੌਰਾਨ ਜੇਜੇਪੀ ਤੋਂ ਦੂਰੀ ਬਣਾ ਲਈ ਸੀ ਅਤੇ ਉਸ ਤੋਂ ਬਾਅਦ ਉਹ ਕਦੇ ਵੀ ਜੇਜੇਪੀ ਦੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ। ਬਾਅਦ ਵਿੱਚ ਪਿਛਲੇ ਨਵੰਬਰ ਮਹੀਨੇ ਵਿੱਚ, ਉਨ੍ਹਾਂ ਨੇ ਰਸਮੀ ਤੌਰ ‘ਤੇ ਜੇਜੇਪੀ ਨੂੰ ਅਲਵਿਦਾ ਕਹਿ ਦਿੱਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇਹ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਪਪੀਤਾ, ਨਹੀਂ ਤਾਂ ਸਿਹਤ ਨੂੰ ਹੋ ਸਕਦਾ ਹੈ ਨੁਕਸਾਨ

ਪਪੀਤਾ ਇਕ ਅਜਿਹਾ ਫਲ ਹੈ, ਜਿਸ ਨੂੰ ਖਾਣ ਨਾਲ ਦਿਲ ਦੇ ਰੋਗ, ਹਾਈਪਰਟੈਨਸ਼ਨ, ਸ਼ੂਗਰ,...

ਪਵਨ ਖੇੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੇ ਕਾਂਗਰਸ ਦੇ ਵਾਅਦੇ ਨੂੰ ਦੁਹਰਾਇਆ, ਭਾਜਪਾ ‘ਤੇ ਨਿਸ਼ਾਨਾ ਸਾਧਿਆ।

ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਡੀਆ ਅਤੇ ਪਬਲੀਸਿਟੀ ਵਿਭਾਗ ਦੇ ਚੇਅਰਮੈਨ ਪਵਨ ਖੇੜਾ ਲੁਧਿਆਣਾ...

ਡਾ.ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਪਹੁੰਚਿਆ ਭਾਰਤ

ਅੰਮ੍ਰਿਤਸਰ , 18 ਮਈ - ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜਾਂ ਕਾਰਨ ਜਾਣੇ...

ਪਲਵਲ ‘ਚ ਕੂਲਰ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਪਲਵਲ ਦੇ ਹੋਡਲ-ਪੁਨਹਾਨਾ ਮੋੜ 'ਤੇ ਬੋਰਕਾ ਪਿੰਡ ਨੇੜੇ ਸਥਿਤ ਕੂਲਰ ਬਣਾਉਣ ਵਾਲੀ ਫੈਕਟਰੀ 'ਚ...

ਵੱਧਦੀ ਗਰਮੀ ਕਾਰਨ ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ

ਪੰਜਾਬ ਅਤੇ ਹਰਿਆਣਾ ਵਿੱਚ ਬਹੁਤ ਗਰਮੀ ਪੈ ਰਹੀ ਹੈ। ਹਰਿਆਣਾ ਤੋਂ ਬਾਅਦ ਪੰਜਾਬ ਵਿੱਚ...

ਅਨਿਲ ਕਪੂਰ ਨੇ ਫਿਲਮ ਹਾਊਸਫੁੱਲ 5 ਨਹੀਂ ਦੇਣਗੇ ਦਿਖਾਈ, ਜਾਣੋ ਵਜ੍ਹਾ

ਅਨਿਲ ਕਪੂਰ ਫਿਲਮ ਹਾਊਸਫੁੱਲ 5 'ਚ ਨਜ਼ਰ ਨਹੀਂ ਆਉਣਗੇ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ...

ਹਿਮਾਚਲ ਦੇ 9 ਜ਼ਿਲ੍ਹਿਆਂ ‘ਚ ਗਰਮੀ ਦਾ ਕਹਿਰ, 24 ਘੰਟੇ ਗਰਮੀ ਦੀ ਲਹਿਰ ਦੀ ਚੇਤਾਵਨੀ

ਦੇਸ਼ ਦੇ ਮੈਦਾਨੀ ਸੂਬਿਆਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ 'ਚ ਵੀ ਗਰਮੀ ਸ਼ੁਰੂ ਹੋ ਗਈ...

ਫਾਜ਼ਿਲਕਾ ‘ਚ ਕਮਿਸ਼ਨਰ ਦਫਤਰ ‘ਚ ਮੁਲਾਜ਼ਮਾਂ ਦੀ ਭੀੜ, ਸਿਹਤ ਦਾ ਹਵਾਲਾ ਦਿੰਦੇ ਹੋਏ ਚੋਣ ਡਿਊਟੀ ਤੋਂ ਛੁੱਟੀ ਦੀ ਮੰਗ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣਾਂ ਵਾਲੇ ਦਿਨ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ...

ਲੁਧਿਆਣਾ ‘ਚ ਹੌਜ਼ਰੀ ਵਪਾਰੀਆਂ ਦਾ ਪ੍ਰਦਰਸ਼ਨ, ਜਾਣੋ ਪੂਰਾ ਮਾਮਲਾ

ਹੌਜ਼ਰੀ ਵਪਾਰੀਆਂ ਨੇ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ। ਪ੍ਰਦਰਸ਼ਨਕਾਰੀਆਂ...