ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਸ਼ਿਵਰਾਜ ਸਿੰਘ ਚੌਹਾਨ ਅਤੇ ਹੇਮੰਤ ਬਿਸਵਾ ਸਰਮਾ ਨੇ ਸ਼ੁੱਕਰਵਾਰ (30 ਅਗਸਤ) ਨੂੰ ਰਾਂਚੀ ਦੇ ਧੁਰਵਾ ਦੇ ਸ਼ਹੀਦ ਮੈਦਾਨ ਵਿੱਚ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਭਾਜਪਾ ਚ ਜੁਆਈਨਿੰਗ ਕਰਵਾਈ। ਇਸ ਮੌਕੇ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਚੰਪਾਈ ਸੋਰੇਨ ਦੇ ਆਉਣ ਨਾਲ ਭਾਜਪਾ ਹੋਰ ਮਜ਼ਬੂਤ ਹੋਵੇਗੀ।
ਇਸ ਮੌਕੇ ਚੰਪਈ ਸੋਰੇਨ ਨੇ ਕਿਹਾ ਕਿ ਮੈਂ ਦਿਲ ਦਾ ਸਾਫ ਹਾਂ, ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਜਾਸੂਸੀ ਕੀਤੀ ਜਾਵੇਗੀ। ਝਾਰਖੰਡ ਲਈ ਲੜਨ ਵਾਲੇ ਵਿਅਕਤੀ ਦੇ ਪਿੱਛੇ ਇੱਕ ਜਾਸੂਸ ਲਗਾਇਆ ਗਿਆ।
ਦੱਸ ਦਈਏ ਕਿ ਚੰਪਾਈ ਨੇ ਬੁੱਧਵਾਰ 28 ਅਗਸਤ ਨੂੰ ਦੇਰ ਸ਼ਾਮ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਸੀ, ‘ਅਸੀਂ ਜੋ ਵੀ ਫੈਸਲਾ ਲਿਆ ਹੈ, ਝਾਰਖੰਡ ਦੇ ਹਿੱਤ ਵਿੱਚ ਲਿਆ ਹੈ। ਅਸੀਂ ਲੜਨ ਵਾਲੇ ਲੋਕ ਹਾਂ ਅਤੇ ਪਿੱਛੇ ਨਹੀਂ ਹਟਾਂਗੇ। ਝਾਰਖੰਡ ਵਿੱਚ ਵਿਕਾਸ ਦੇ ਨਾਲ-ਨਾਲ ਅਸੀਂ ਆਦਿਵਾਸੀਆਂ ਦੀ ਹੋਂਦ ਨੂੰ ਬਚਾਉਣ ਲਈ ਕਦਮ ਉਠਾਵਾਂਗੇ।
----------- Advertisement -----------
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਭਾਜਪਾ ‘ਚ ਹੋਏ ਸ਼ਾਮਲ
Published on
----------- Advertisement -----------
----------- Advertisement -----------