ਜੀ-20 ਸਿਖਰ ਸੰਮੇਲਨ ਅੱਜ ਯਾਨੀ 9 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਗਿਆ ਹੈ। ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਮੰਡਪਮ ਪਹੁੰਚ ਗਏ ਹਨ। ਮੈਂਬਰ ਦੇਸ਼ਾਂ ਦੇ ਮੁਖੀਆਂ ਨੇ ਵੀ ਇੱਥੇ ਪੁੱਜਣਾ ਸ਼ੁਰੂ ਕਰ ਦਿੱਤਾ ਹੈ। ਪੀਐਮ ਮੋਦੀ ਇਨ੍ਹਾਂ ਸਾਰਿਆਂ ਦਾ ਸਵਾਗਤ ਕਰ ਰਹੇ ਹਨ। ਸੰਮੇਲਨ ਦੀ ਸ਼ੁਰੂਆਤ ਫੋਟੋ ਸੈਸ਼ਨ ਨਾਲ ਹੋਵੇਗੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਵਾਗਤੀ ਭਾਸ਼ਣ ਦੇਣਗੇ। ਦੱਸ ਦਈਏ ਕਿ ਪੀਐਮ ਮੋਦੀ ਨੇ ਭਾਰਤ ਮੰਡਪਮ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਸਵਾਗਤ ਕੀਤਾ। ਇਸ ਦੌਰਾਨ ਦੋਵਾਂ ਵਿਚਾਲੇ ਕਈ ਗੱਲਾਂਬਾਤਾਂ ਹੋਈਆਂ।
ਜ਼ਿਕਰਯੋਗ ਹੈ ਕਿ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਅਤੇ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅੱਜ ਸਵੇਰੇ ਸੰਮੇਲਨ ‘ਚ ਹਿੱਸਾ ਲੈਣ ਲਈ ਭਾਰਤ ਪਹੁੰਚ ਗਏ ਹਨ। ਇਸ ਦੇ ਨਾਲ ਹੀ ਬੀਤੀ ਦੇਰ ਸ਼ਾਮ ਭਾਰਤ ਆਏ ਅਮਰੀਕੀ ਰਾਸ਼ਟਰਪਤੀ ਬਾਈਡੇਨ ਮੋਦੀ ਨੂੰ ਮਿਲਣ ਲਈ ਹਵਾਈ ਅੱਡੇ ਤੋਂ ਸਿੱਧੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਪਹੁੰਚੇ। ਦੋਵਾਂ ਨੇਤਾਵਾਂ ਵਿਚਾਲੇ ਕਰੀਬ ਇਕ ਘੰਟੇ ਤੱਕ ਗੱਲਬਾਤ ਚੱਲੀ।
----------- Advertisement -----------
ਭਾਰਤ ਮੰਡਪਮ ਪਹੁੰਚੇ ਬ੍ਰਿਟੇਨ ਦੇ ਪੀਐਮ ਰਿਸ਼ੀ ਸੁਨਕ, ਪੀਐਮ ਮੋਦੀ ਨੇ ਗਲੇ ਲਗਾ ਕੇ ਕੀਤਾ ਸਵਾਗਤ
Published on
----------- Advertisement -----------
----------- Advertisement -----------