September 12, 2026, 4:11 pm
----------- Advertisement -----------
HomeNewsBreaking Newsਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਦਾ ਅੱਜ ਦੂਜਾ ਦਿਨ, ਚੀਨ ਸਮੇਤ...

ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਦਾ ਅੱਜ ਦੂਜਾ ਦਿਨ, ਚੀਨ ਸਮੇਤ ਇਹ 5 ਦੇਸ਼ ਨਹੀਂ ਹੋ ਰਹੇ ਸ਼ਾਮਿਲ

Published on

----------- Advertisement -----------

ਕਸ਼ਮੀਰ ਵਿੱਚ 22 ਮਈ ਨੂੰ ਸ਼ੁਰੂ ਹੋਈ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਦਾ ਅੱਜ ਦੂਜਾ ਦਿਨ ਹੈ। ਇਹ ਮੀਟਿੰਗ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ ਵਿੱਚ ਹੋ ਰਹੀ ਹੈ। ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਡੈਲੀਗੇਟ ਅੱਜ ਕਸ਼ਮੀਰ ਦੀਆਂ ਕਈ ਖੂਬਸੂਰਤ ਥਾਵਾਂ ਜਿਵੇਂ ਪਰੀ ਮਹਿਲ, ਚਸ਼ਮਾ ਸ਼ਾਹੀ, ਨਿਸ਼ਾਤ ਗਾਰਡਨ, ਪੋਲੋ ਵਿਊ ਮਾਰਕੀਟ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਡੈਲੀਗੇਟਾਂ ਲਈ ਵਿਸ਼ੇਸ਼ ਡਿਨਰ ਦਾ ਵੀ ਆਯੋਜਨ ਕੀਤਾ ਜਾਵੇਗਾ।
ਦੱਸ ਦਈਏ ਕਿ ਇਸ ਬੈਠਕ ‘ਚ ਚੀਨ, ਸਾਊਦੀ ਅਰਬ, ਤੁਰਕੀ, ਇੰਡੋਨੇਸ਼ੀਆ ਅਤੇ ਮਿਸਰ ਹਿੱਸਾ ਨਹੀਂ ਲੈ ਰਹੇ ਹਨ। ਦੂਜੇ ਪਾਸੇ 22 ਮਈ ਨੂੰ ਸ੍ਰੀਨਗਰ ਪਹੁੰਚੇ ਹੋਰ ਵਿਦੇਸ਼ੀ ਡੈਲੀਗੇਟਾਂ ਦਾ ਹਵਾਈ ਅੱਡੇ ‘ਤੇ ਰਵਾਇਤੀ ਪੁਸ਼ਾਕਾਂ ‘ਚ ਕਸ਼ਮੀਰੀ ਕੁੜੀਆਂ ਵੱਲੋਂ ਸਵਾਗਤ ਕੀਤਾ ਗਿਆ। ਮੀਟਿੰਗ ਵਿੱਚ ਮਹਿਮਾਨ ਵਜੋਂ ਪੁੱਜੇ ਫ਼ਿਲਮ ਅਦਾਕਾਰ ਰਾਮਚਰਨ ਤੇਜਾ ਨੇ ਆਪਣੀ ਫ਼ਿਲਮ ‘ਆਰ.ਆਰ.ਆਰ.’ ਦੇ ਮਸ਼ਹੂਰ ਗੀਤ ‘ਨਟੂ-ਨਾਟੂ’ ‘ਤੇ ਡੈਲੀਗੇਟਾਂ ਨਾਲ ਡਾਂਸ ਕੀਤਾ। ਉਨ੍ਹਾਂ ਨੇ ਕਿਹਾ-ਕਸ਼ਮੀਰ ਵਿੱਚ ਕੁਝ ਜਾਦੂ ਹੈ। ਮੈਂ 1986 ਤੋਂ ਬਾਅਦ ਕਈ ਵਾਰ ਇੱਥੇ ਆਇਆ ਹਾਂ। ਮੇਰੇ ਪਿਤਾ ਜੀ ਫਿਲਮਾਂ ਦੀ ਸ਼ੂਟਿੰਗ ਲਈ ਗੁਲਮਰਗ ਅਤੇ ਸੋਨਮਰਗ ਆਉਂਦੇ ਸਨ। ਮੈਂ ਖੁਦ 2016 ਵਿੱਚ ਇੱਥੇ ਇੱਕ ਸ਼ੂਟ ਲਈ ਆਇਆ ਸੀ। ਜੀ-20 ਇੰਡੀਅਨ ਪ੍ਰੈਜ਼ੀਡੈਂਸੀ ਦੇ ਚੀਫ ਕੋਆਰਡੀਨੇਟਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਇਸ ਬੈਠਕ ‘ਚ ਸ਼ਾਮਲ ਹੋਣ ਵਾਲੇ ਡੈਲੀਗੇਟ ਇੱਥੇ ਆ ਕੇ ਦੇਖ ਸਕਣਗੇ ਕਿ ਧਰਤੀ ‘ਤੇ ਸਵਰਗ ਕਿਹੋ ਜਿਹਾ ਹੁੰਦਾ ਹੈ। ਟੂਰਿਜ਼ਮ ਵਰਕਿੰਗ ਗਰੁੱਪ ਦੀ ਇਹ ਮੀਟਿੰਗ 22 ਤੋਂ 24 ਮਈ ਤੱਕ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...

ਨਿੱਜੀ ਸਕੱਤਰ ਦੇ ਘਰੋਂ ਵੱਡੀ ਬਰਾਮਦਗੀ ਮਗਰੋਂ ਕਾਂਗਰਸੀ ਆਗੂ Harish Rawat ਵੱਲੋਂ ਅਹੁਦਿਆਂ ਤੋਂ ਅਸਤੀਫ਼ਾ

ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਆਪਣੇ...

ਜਲੰਧਰ ‘ਚ ਬਦਮਾਸ਼ ਦਾ ਐਨਕਾਊਂਟਰ, ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ‘ਤੇ ਕੀਤੀ ਫਾਇਰਿੰਗ

ਜਲੰਧਰ ਪੁਲਿਸ ਨੇ ਮੁਠਭੇੜ ਦੌਰਾਨ ਗੋਲੀ ਮਾਰ ਕੇ ਇੱਕ ਬਦਮਾਸ਼ ਨੂੰ ਗ੍ਰਿਫਰਾਤ ਕੀਤਾ ਹੈ।...

ਯੂਰਪ ਤੱਕ ਪਹੁੰਚੀ ਪੰਜਾਬ ਪੁਲਿਸ, ਗੈਂਗਸਟਰ ਅੰਮ੍ਰਿਤ ਦਲਮ ਲਿਆਂਦਾ ਭਾਰਤ; ਕਈ ਮਾਮਲਿਆਂ ‘ਚ ਸੀ ਲੋੜੀਂਦਾ

ਕੌਮਾਂਤਰੀ ਪੱਧਰ ‘ਤੇ ਸਰਗਰਮ ਸੰਗਠਿਤ ਅਪਰਾਧਿਕ ਗਿਰੋਹਾਂ ਵਿਰੁੱਧ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ...

ਮਨਜੀਤ ਕੌਰ ਦਾ ਵੀਡੀਓ ਆਇਆ ਸਾਹਮਣੇ, PGI ‘ਚ Bed ‘ਤੇ ਪਈ ਹੋਈ ਇਨਫਲੁਐਂਸਰ

ਪੰਜਾਬੀ ਇਨਫਲੁਐਂਸਰ ਮਨਜੀਤ ਕੌਰ ਦਾ ਮੌਤ ਤੋਂ ਪਹਿਲਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।...

ਲਾਹੌਰ ਹਾਈ ਕੋਰਟ ਨੇ ਪੰਜਾਬੀ ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨੂੰ ਕੀਤਾ ਤਲਬ

ਲਾਹੌਰ ਹਾਈ ਕੋਰਟ ਨੇ ਪੰਜਾਬ ਦੇ ਕਪੂਰਥਲਾ ਤੋਂ ਪਾਕਿਸਤਾਨ ਆਈ ਸਰਬਜੀਤ ਕੌਰ ਦੇ ਮੁਸਲਿਮ...

ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡ

ਚੰਡੀਗੜ੍ਹ, 11 ਸਤੰਬਰ 2026:ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਹੁਣ...