October 28, 2026, 6:42 pm
----------- Advertisement -----------
HomeNewsLatest Newsਸੜਦੀ ਇਮਾਰਤ 'ਚ ਵੜ ਕੇ ਕੁੜੀ ਨੇ ਬਚਾਈ ਪਾਲਤੂ ਕੁੱਤੇ ਦੀ ਜਾਨ,...

ਸੜਦੀ ਇਮਾਰਤ ‘ਚ ਵੜ ਕੇ ਕੁੜੀ ਨੇ ਬਚਾਈ ਪਾਲਤੂ ਕੁੱਤੇ ਦੀ ਜਾਨ, ਲੋਕਾਂ ਨੇ ਕਿਹਾ- ‘ਇਹ ਹੈ ਅਸਲੀ ਹੀਰੋ’

Published on

----------- Advertisement -----------

ਦੁਨੀਆਂ ਵਿੱਚ ਦੋ ਤਰ੍ਹਾਂ ਦੇ ਲੋਕ ਹਨ। ਇੱਕ ਉਹ ਹਨ ਜੋ ਦੂਜਿਆਂ ਨੂੰ ਮੁਸੀਬਤ ਵਿੱਚ ਦੇਖ ਕੇ ਮੂੰਹ ਮੋੜ ਲੈਂਦੇ ਹਨ। ਦੂਸਰਾ, ਉਹ ਜੋ ਬਿਨਾਂ ਕੁਝ ਸੋਚੇ ਮਦਦ ਲਈ ਕਾਹਲੇ ਹੁੰਦੇ ਹਨ। ਇੱਕ ਕੁੜੀ ਨੇ ਅਜਿਹਾ ਹੀ ਕੁਝ ਕੀਤਾ ਜਦੋਂ ਉਸਦੇ ਗੁਆਂਢ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ। ਸੜਦੇ ਘਰ ‘ਚ ਫਸੇ ਪਾਲਤੂ ਕੁੱਤੇ ਦੀ ਜਾਨ ਬਚਾਉਣ ਲਈ ਇਸ ਬੱਚੀ ਨੇ ਆਪਣੀ ਜਾਨ ਖਤਰੇ ‘ਚ ਪਾ ਦਿੱਤੀ। ਇਸ ਦਾ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਲੋਕ ਉਸ ਨੂੰ ‘ਅਸਲੀ ਹੀਰੋ’ ਕਹਿ ਰਹੇ ਹਨ।

ਇਹ ਪ੍ਰੇਰਨਾਦਾਇਕ ਘਟਨਾ ਇੰਸਟਾਗ੍ਰਾਮ ਪੇਜ ‘ਗੁੱਡ ਨਿਊਜ਼ ਮੂਵਮੈਂਟ’ ‘ਤੇ ਇਕ ਪੋਸਟ ਰਾਹੀਂ ਸਾਹਮਣੇ ਆਈ ਹੈ।ਪੋਸਟ ‘ਚ ਲਿਖੇ ਕੈਪਸ਼ਨ ਮੁਤਾਬਕ 21 ਸਾਲਾ ਲੜਕੀ, ਜਿਸ ਦੀ ਪਛਾਣ ਰੈਨਾਹ ਵਜੋਂ ਹੋਈ ਹੈ, ਗੁਆਂਢੀ ਦੇ ਲਾਡਲੇ ਪਾਲਤੂ ਜਾਨਵਰ ਨੂੰ ਬਚਾਉਣ ਲਈ ਬਲਦੀ ਇਮਾਰਤ ‘ਚ ਦਾਖਲ ਹੋ ਗਈ। ਗੁਆਂਢੀ ਸਾਸ਼ਾ ਮਰਸੀ ਨੇ ਕਿਹਾ, ਰੈਨਾ ਦੀ ਨਿਡਰਤਾ ਨੂੰ ਸਲਾਮ। ਉਸਨੇ ਮੇਰੇ ਪਾਲਤੂ ਜਾਨਵਰ ਨੂੰ ਬਚਾਉਣ ਲਈ ਆਪਣੀ ਜਾਨ ਖਤਰੇ ਵਿੱਚ ਪਾ ਦਿੱਤੀ।

ਵਾਇਰਲ ਹੋਈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਗੁਆਂਢ ਦੇ ਇਕ ਘਰ ‘ਚੋਂ ਤੇਜ਼ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ। ਉਸੇ ਸਮੇਂ, ਕੁੱਤੇ ਨੂੰ ਬਚਾਉਣ ਤੋਂ ਪਹਿਲਾਂ, ਲੜਕੀ ਕਿਸੇ ਨਾਲ ਗੱਲ ਕਰ ਰਹੀ ਹੈ। 3 ਅਪ੍ਰੈਲ ਨੂੰ ਅਪਲੋਡ ਹੋਏ ਇਸ ਵੀਡੀਓ ਨੂੰ ਹੁਣ ਤੱਕ 11 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਉਥੇ ਹੀ ਕਮੈਂਟ ਸੈਕਸ਼ਨ ‘ਚ ਯੂਜ਼ਰਸ ਲੜਕੀ ਦੀ ਨਿਡਰਤਾ ਦੀ ਤਾਰੀਫ ਕਰ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੱਧ ਪ੍ਰਦੇਸ਼ ਰਾਜਸਭਾ ਉਪ ਚੋਣ: ਭਾਜਪਾ ਨੇ ਹਰਦੀਪ ਸਿੰਘ ਪੁਰੀ ਨੂੰ ਐਲਾਨਿਆ ਉਮੀਦਵਾਰ

ਭਾਜਪਾ ਨੇ ਅੱਜ ਮੱਧ ਪ੍ਰਦੇਸ਼ ਤੋਂ ਰਾਜ ਸਭਾ ਉਪ ਚੋਣ ਲਈ ਹਰਦੀਪ ਸਿੰਘ ਪੁਰੀ...

ਪੰਜਾਬ ’ਚ ਚੱਕਰਵਾਤ ਦਾ ਅਸਰ! ਜਲਦ ਬਦਲੇਗਾ ਮੌਸਮ

ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਦੇ ਹਲਾਤ ਬਦਲਣ ਦੀ...

ਜੇਲ੍ਹ ਚ ਬੰਦ ਗੈਂਗਸਟਰ ਭੁਵਨੇਸ਼ ਚੋਪੜਾ ਦੀ ਸ਼ੱਕੀ ਹਾਲਾਤ ਚ ਮੌਤ, ਪੋਸਟਮਾਰਟਮ ਤੋਂ ਬਾਅਦ ਹੋਵੇਗਾ ਖੁਲਾਸਾ

ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ‘ਚ ਬੰਦ ਨਾਮੀ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਦੀ ਮੰਗਲਵਾਰ...

ਕੀਰਤਪੁਰ ਸਾਹਿਬ ‘ਚ ਡੂੰਘੀ ਖੱਡ ‘ਚ ਡਿੱਗੀ ਕੁੱਲੂ ਦੁਸਹਿਰੇ ਤੋਂ ਪਰਤ ਰਹੀ ਗੱਡੀ, 4 ਲੋਕਾਂ ਦੀ ਮੌਤ

ਬੁੱਧਵਾਰ ਨੂੰ ਮਨਾਲੀ-ਕੀਰਤਪੁਰ ਸਾਹਿਬ ਰਾਸ਼ਟਰੀ ਰਾਜਮਾਰਗ ‘ਤੇ ਇੱਕ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ।...

ਰਾਜੋਆਣਾ ਦੀ ਰਹਿਮ ਪਟੀਸ਼ਨ ’ਤੇ ਸੁਣਵਾਈ 18 ਨਵੰਬਰ ਤੱਕ ਟਲੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ...

ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਜਥੇਬੰਦਕ ਢਾਂਚਾ ਭੰਗ

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਆਪਣਾ ਸਮੂਹ ਜ਼ਿਲ੍ਹਾ ਪ੍ਰਧਾਨਾਂ ਦਾ ਮੌਜੂਦਾ ਢਾਂਚਾ ਤੁਰੰਤ...

ਬਿਕਰਮਜੀਤ ਸਿੰਘ ਮਜੀਠੀਆ ਮਾਮਲੇ ਵਿਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ‘ਸਟੇਟ ਬਨਾਮ...

ਟੋਲ ਪਲਾਜ਼ਾ ਨੇੜੇ ਰਹਿਣ ਵਾਲਿਆਂ ਨੂੰ ਰਾਹਤ, 1 ਨਵੰਬਰ ਤੋਂ ਸਾਲਾਨਾ ਪਾਸ

ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਹੁਣ ਉਨ੍ਹਾਂ...

ਪੰਜਾਬ ‘ਚ ਸਾਰੇ ਸਕੂਲਾਂ ਦਾ ਸਮਾਂ ਬਦਲਿਆ, 2 ਨਵੰਬਰ ਤੋਂ ਨਵੀਂ Timing ਲਾਗੂ

ਪੰਜਾਬ ਵਿੱਚ 2 ਨਵੰਬਰ ਤੋਂ ਸਕੂਲਾਂ ਦਾ ਸਮਾਂ ਬਦਲ ਜਾਵੇਗਾ। ਠੰਢ ਦੇ ਮੌਸਮ ਨੂੰ...